ਇਹ ਪ੍ਰੀਵੇਸੀ ਕਥਨ Microsoft ਵੈਬਸਾਈਟਾਂ ਅਤੇ ਸੇਵਾਵਾਂ ਅਤੇ ਉਨ੍ਹਾਂ ਉਤਪਾਦਾਂ ਜੋ ਡਾਟਾ ਇਕੱਠਾ ਕਰਦੇ ਹਨ ਅਤੇ ਇਨ੍ਹਾਂ ਸ਼ਰਤਾਂ ਨੂੰ ਪ੍ਰਦਰਸ਼ਿਤ ਕਰਦੇ ਹਨ, ਅਤੇ ਨਾਲ ਹੀ ਨਾਲ ਇਨ੍ਹਾਂ ਦੇ ਔਫ਼ਲਾਈਨ ਉਤਪਾਦ ਸਹਾਇਤਾ ਸੇਵਾਵਾਂ ਤੇ ਵੀ ਲਾਗੂ ਹੁੰਦਾ ਹੈ। ਇਹ ਉਨ੍ਹਾਂ Microsoft ਸਾਈਟਾਂ, ਸੇਵਾਵਾਂ ਅਤੇ ਉਤਪਾਦਾਂ ਤੇ ਲਾਗੂ ਨਹੀਂ ਹੁੰਦਾ ਜਿਹੜੇ ਇਸ ਕਥਨ ਨੂੰ ਪ੍ਰਦਰਸ਼ਿਤ ਨਹੀਂ ਕਰਦੇ ਜਾਂ ਇਸ ਕਥਨ ਦਾ ਲਿੰਕ ਨਹੀਂ ਪ੍ਰਦਾਨ ਕਰਦੇ ਜਾਂ ਜਿਨ੍ਹਾਂ ਕੋਲ ਆਪਣੇ ਗੋਪਨੀਯ ਕਥਨ ਹਨ।
ਕਿਰਪਾ ਕਰਕੇ ਹੇਠਲੇ ਸਾਰਾਂ ਨੂੰ ਪੜ੍ਹੋ ਅਤੇ ਕਿਸੇ ਖਾਸ ਵਿਸ਼ੇ ਦੀ ਜਿਆਦਾ ਜਾਣਕਾਰੀ ਲਈ "ਹੋਰ ਸਿੱਖੋ" ਤੇ ਕਲਿਕ ਕਰੋ। ਤੁਸੀਂ ਕਿਸੇ ਪ੍ਰੋਡਕਟ ਦੀ ਪ੍ਰੀਵੇਸੀ ਕਥਨ ਨੂੰ ਦੇਖਣ ਲਈ ਉਸ ਉਤਪਾਦ ਦੀ ਚੋਣ ਕਰ ਸਕਦੇ ਹੋ। ਇਸ ਕਥਨ ਵਿੱਚ ਦਿੱਤੇ ਕੁਝ ਉਤਪਾਦ, ਸੇਵਾਵਾਂ ਜਾਂ ਖਾਸੀਅਤਾਂ ਇਸ ਵੇਲੇ ਸਾਰੇ ਬਜ਼ਾਰਾਂ ਵਿੱਚ ਉਪਲਬਧ ਨਹੀਂ ਹੋ ਸਕਦੇ। ਤੁਹਾਡੀ ਗੋਪਨੀਯਤਾ ਦੀ ਸੁਰੱਖਿਆ ਲਈ Microsoft ਦੀ ਵਚਨਬੱਧਤਾ ਤੇ ਵਾਧੂ ਜਾਣਕਾਰੀ ਤੇ ਮਿਲ ਸਕਦੀ ਹੈ http://www.microsoft.com/privacy।
ਜ਼ਿਆਦਾਤਰ Microsoft ਸਾਈਟਾਂ "ਕੂਕੀਜ਼" ਦੀ ਵਰਤੋਂ ਕਰਦੀਆਂ ਹਨ, ਛੋਟੀਆਂ ਟੈਕਸਟ ਫਾਈਲਾਂ ਜੋ ਡੋਮੇਨ ਵਿਚ ਇਕ ਵੈੱਬ ਸਰਵਰ ਰਾਹੀਂ ਪੜ੍ਹਿਆਂ ਜਾਂਦੀਆਂ ਹਨ ਜੋ ਕਿ ਕੂਕੀਜ਼ ਨੂੰ ਤੁਹਾਡੀ ਹਾਰਡ ਡਰਾਈਵ ਤੇ ਰੱਖਦਾ ਹੈ। ਅਸੀਂ ਕੂਕੀਜ਼ ਨੂੰ ਤੁਹਾਡੀਆਂ ਤਰਜੀਹਾਂ ਅਤੇ ਸੈਟਿੰਗਾਂ ਨੂੰ ਸਟੋਰ ਕਰਨ ਲਈ; ਸਾਈਨ-ਇੰਨ ਵਿੱਚ ਮਦਦ ਲਈ; ਨਿਸ਼ਾਨੇ ਵਾਲੇ ਵਿਗਿਆਪਨਾਂ ਨੂੰ ਪ੍ਰਦਾਨ ਕਰਨ; ਅਤੇ ਸਾਈਟ ਦੀ ਕਾਰਵਾਇਆਂ ਦੀ ਪੜਤਾਲ ਕਰਨ ਲਈ ਕਰ ਸਕਦੇ ਹਾਂ।
ਅਸੀਂ ਕੂਕੀਜ਼ ਭੇਜਣ ਅਤੇ ਪੜਤਾਲ ਇਕੱਠੀ ਕਰਨ ਲਈ ਵੈਬ ਬੀਕਣ ਦੀ ਵੀ ਵਰਤੋਂ ਕਰਦੇ ਹਾਂ। ਇਨ੍ਹਾਂ ਵਿੱਚ ਤੀਜੇ ਪੱਖ ਦੇ ਵੈਬ ਬੀਕਣ ਸ਼ਾਮਿਲ ਹੋ ਸਕਦੇ ਹਨ, ਜਿਨ੍ਹਾਂ ਨੂੰ ਤੁਹਾਡੀ ਵਿਅਕਤੀਗਤ ਜਾਣਕਾਰੀ ਇਕੱਠੀ ਕਰਨ ਤੋਂ ਪ੍ਰਤੀਬੰਧਿਤ ਕੀਤਾ ਗਿਆਾ ਹੈ।
ਤੁਹਾਡੇ ਕੋਲ ਕੂਕੀਜ਼ ਅਤੇ ਉਸ ਵਰਗੀਆਂ ਤਕਨੀਕਾਂ ਨੂੰ ਨਿਯੰਤ੍ਰਿਤ ਕਰਨ ਲਈ ਕਈ ਤਰ੍ਹਾਂ ਦੇ ਯੰਤ੍ਰ ਹਨ ਜਿਸ ਵਿੱਚ ਸ਼ਾਮਿਲ ਹਨ:
ਸਾਡੇ ਵੱਲੋਂ ਕੂਕੀਜ਼ ਦੀ ਵਰਤੋਂ
ਜ਼ਿਆਦਾਤਰ Microsoft ਵੈਬ ਸਾਈਟਾਂ "ਕੂਕੀਜ਼" ਦੀ ਵਰਤੋਂ ਕਰਦੀਆਂ ਹਨ, ਇੱਕ ਛੋਟੀ ਟੈਕਸਟ ਫ਼ਾਈਲ ਜੋ ਇੱਕ ਵੈਬ ਸਰਵਰ ਵੱਲੋਂ ਤੁਹਾਡੀ ਹਾਰਡ ਡ੍ਰਾਇਵ ਵਿੱਚ ਪਾਈ ਜਾ ਸਕੇ। ਕੂਕੀਜ਼ ਵਿੱਚ ਟੈਕਸਟ ਹੁੰਦਾ ਹੈ ਜੋ ਡੋਮੇਨ ਵਿੱਚ ਵੈਬ ਸਰਵਰ ਰਾਹੀਂ ਪੜੇ ਜਾ ਸਕਦੇ ਹਨ ਜੋ ਤੁਹਾਨੂੰ ਕੂਕੀਜ਼ ਜ਼ਾਰੀ ਕਰਦਾ ਹੈ। ਉਸ ਟੈਕਸਟ ਵਿੱਚ ਜਿਆਦਾਤਰ ਅੰਕਾਂ ਅਤੇ ਅੱਖਰਾਂ ਦੀ ਇੱਕ ਲੜੀ ਹੁੰਦੀ ਹੈ ਜੋ ਤੁਹਾਡੇ ਕੰਪਿਊਟਰ ਨੂੰ ਵਖਰੀ ਪਛਾਣ ਦਿੰਦੀ ਹੈ, ਪਰ ਇਸ ਵਿੱਚ ਇਸਦੇ ਇਲਾਵਾ ਕੁਝ ਹੋਰ ਜਾਣਕਾਰੀ ਵੀ ਹੋ ਸਕਦੀ ਹੈ। ਇਥੇ ਕੂਕੀਜ਼ ਵਿੱਚ ਲਿੱਖੇ ਸ਼ਬਦਾਂ ਦਾ ਇੱਕ ਉਦਾਹਰਣ ਦਿੱਤਾ ਗਿਆ ਹੈ ਜੋ Microsoft ਤੁਹਾਡੀ ਹਾਰਡ ਡਿਸਕ ਵਿੱਚ ਤਾਂ ਪਾ ਸਕਦਾ ਹੈ ਜਦੋਂ ਤੁਸੀਂ ਸਾਡੀ ਕਿਸੇ ਵੀ ਵੈਬ ਸਾਈਟ ਤੇ ਜਾਂਦੇ ਹੋ: E3732CA7E319442F97EA48A170C99801
ਅਸੀਂ ਇਸ ਲਈ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ:
ਇਨ੍ਹਾਂ 'ਚੋਂ ਕੁਝ ਕੂਕੀਜ਼ ਜੋ ਅਸੀਂ ਆਮ ਤੌਰ ਤੇ ਵਰਤਦੇ ਹਾਂ ਹੇਠਲੇ ਚਾਰਟ ਵਿਚ ਦਿੱਤੀਆਂ ਗਈਆਂ ਹਨ। ਇਹ ਸੂਚੀ ਵਿਸਤ੍ਰਿਤ ਨਹੀਂ ਹੈ, ਪਰ ਇਨ੍ਹਾਂ ਦਾ ਉਦੇਸ਼ ਸਾਡੇ ਕੂਕੀਜ਼ ਸੈਟ ਕਰਨ ਦੇ ਕੁਝ ਕਾਰਨਾਂ ਨੂੰ ਸਪਸ਼ਟ ਕਰਨਾ ਹੈ। ਜੇਕਰ ਤੁਸੀਂ ਸਾਡੀਆਂ ਵੇਬ ਸਾਈਟਾਂ 'ਚੋਂ ਕਿਸੇ ਤੇ ਜਾਓਗੇ ਤਾਂ ਹੋ ਸਕਦਾ ਹੈ ਕਿ ਸਾਈਟ ਨੇ ਹੇਠ ਲਿਖੀਆਂ ਕੁਝ ਜਾਂ ਸਾਰੀਆਂ ਕੂਕੀਜ਼ ਦੀ ਵਰਤੋਂ ਕੀਤੀ ਹੋਵੇ:
ਕੁਕੀਜ਼ ਦੇ ਨਾਲ-ਨਾਲ Microsoft ਤੈਅ ਕਰ ਸਕਦਾ ਹੈ ਕਿ ਜਦੋਂ ਤੁਸੀ ਸਾਡੀ ਵੇਬ ਸਾਇਟਾਂ ਉੱਤੇ ਜਾਓ ਤਾਂ ਜਦੋਂ ਤੁਸੀ Microsoft ਸਾਇਟਾਂ ਉੱਤੇ ਜਾਓ ਤਾਂ ਤੀਜੇ ਪੱਖ ਵੀ ਤੁਹਾਡੀ ਹਾਰਡ ਡਰਾਇਵ 'ਤੇ ਕੁੱਝ ਕੁਕੀਜ਼ ਤੈਅ ਕਰ ਸਕਦੇ ਹਨ। ਕੁੱਝ ਮਾਮਲਿਆਂ ਵਿੱਚ, ਅਜਿਹਾ ਇਸਲਈ ਹੈ ਕਿਉਂਕਿ ਅਸੀ ਤੀਜੇ ਪੱਖ ਨੂੰ ਸਾਡੇ ਵੱਲੋਂ ਕੁੱਝ ਸੇਵਾਵਾਂ ਉਪਲੱਬਧ ਕਰਾਉਣ ਦੇ ਕੰਮ ਤੇ ਰੱਖਿਆ ਹੈ, ਜਿਵੇ ਕਿ ਸਾਈਟ ਵਿਸ਼ਲੇਸ਼ਣ। ਦੂਜੇ ਮਾਮਲਿਆਂ ਵਿੱਚ, ਅਜਿਹਾ ਇਸਲਈ ਹੈ ਕਿਉਂਕਿ ਇਹ ਸਾਡਾ ਵੇਬ ਪੇਜ ਸਮਗਰੀ ਜਾਂ ਹੋਰ ਵਿਗਿਆਪਨ ਰੱਖਦਾ ਹੈ ਜਿਵੇਂ ਕਿ ਵੀਡਓ, ਸਮਾਚਾਰ ਸਮਗਰੀ ਜਾਂ ਦੂਜੇ ਵਿਗਿਆਪਨ ਨੈਟਵਰਕਾਂ ਦੇ ਰਾਹੀਂ ਦਿੱਤੇ ਵਿਗਿਆਪਨ। ਕਿਉਂਕਿ ਤੁਹਾਡਾ ਬ੍ਰਾਉਜ਼ਰ ਸਮਗਰੀ ਪ੍ਰਾਪਤ ਕਰਨ ਲਈ ਉਨ੍ਹਾਂ ਤੀਜੇ ਪੱਖਾਂ ਦੇ ਵੇਬ ਸਰਵਰ ਨਾਲ ਜੁੜਿਆਂ ਹੋਇਆ ਹੈ ਇਸਲਈ ਉਹ ਤੀਜੇ ਪੱਖ ਤੁਹਾਡੀ ਹਾਰਡ ਡਰਾਇਵ ਤੇ ਆਪਣੀ ਕੁਕੀਜ ਨੂੰ ਸਥਾਪਿਤ ਕਰਨ ਜਾਂ ਪੜਣ ਦੀ ਸਮਰੱਥਾ ਰੱਖਦੇ ਹਨ।
ਕੁਕੀਜ ਨੂੰ ਕਿਵੇਂ ਨਿਯੰਤ੍ਰਿਤ ਕੀਤਾ ਜਾਵੇ
ਉਦਾਹਰਣ ਲਈ, Internet Explorer 9 ਵਿੱਚ, ਤੁਸੀ ਹੇਠਾਂ ਦਿੱਤੇ ਕਦਮ ਚੁੱਕ ਕੇ ਕੁਕੀਜ਼ ਹਟਾ ਸੱਕਦੇ ਹੋ:
ਹੋਰ ਬ੍ਰਾਊਜ਼ਰਾਂ ਵਿੱਚ ਕੂਕੀਜ਼ ਨੂੰ ਬਲੌਕ ਕਰਨ ਲਈ ਹਿਦਾਇਤਾਂ http://www.allaboutcookies.org/manage-cookies/ਤੇ ਉਪਲਬਧ ਹੁੰਦੀਆਂ ਹਨ।
ਕਿਰਪਾ ਕਰਕੇ ਧਿਆਨ ਰੱਖੋ ਕਿ ਜੇਕਰ ਤੁਸੀ ਕੁਕੀਜ਼ ਰੋਕਣ ਦੀ ਚੋਣ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀ Microsoft ਸਾਇਟਾਂ ਅਤੇ ਸੇਵਾਵਾਂ ਵਿੱਚ ਸਾਇਨ ਇੰਨ ਨਾ ਕਰ ਪਾਓ ਜਾਂ ਦੂਜੇ ਪਰਸਪਰਕ੍ਰਿਆਸ਼ੀਲ ਖ਼ਾਸੀਅਤਾਂ ਦੀ ਵਰਤੋਂ ਨਾ ਕਰ ਪਾਓ ਜੋ ਕੁਕੀਜ਼ ਉੱਤੇ ਨਿਰਭਰ ਹਨ, ਅਤੇ ਕੁਝ ਵਿਗਿਆਪਨ ਤਰਜੀਹਾਂ ਜੋ ਕਿ ਕੂਕੀਜ਼ ਤੇ ਆਧਾਰਿਤ ਹਨ, ਪੂਰੀਆਂ ਨਾ ਕੀਤੀਆਂ ਜਾ ਸਕਣ।
ਹੋਰ ਬ੍ਰਾਊਜ਼ਰਾਂ ਵਿੱਚ ਕੂਕੀਜ਼ ਨੂੰ ਮਿਟਾਉਣ ਕਰਨ ਲਈ ਹਿਦਾਇਤਾਂ http://www.allaboutcookies.org/manage-cookies/ਤੇ ਉਪਲਬਧ ਹੁੰਦੀਆਂ ਹਨ।
ਕਿਰਪਾ ਕਰਕੇ ਧਿਆਨ ਰੱਖੋ ਕਿ ਜੇਕਰ ਤੁਸੀ ਕੁਕੀਜ਼ ਰੋਕਣ ਦੀ ਚੋਣ ਕਰਦੇ ਹੋ ਤਾਂ ਉਨ੍ਹਾਂ ਕੂਕੀਜ਼ ਰਾਹੀਂ ਨਿਯੰਤ੍ਰਿਤ ਕੋਈ ਵੀ ਸੈਟਿੰਗਾਂ ਅਤੇ ਤਰਜੀਹਾਂ, ਜਿਨ੍ਹਾਂ ਵਿੱਚ ਵਿਗਿਆਪਨ ਤਰਜੀਹਾਂ ਵੀ ਸ਼ਾਮਿਲ ਹਨ, ਹਟਾ ਦਿੱਤੀਆਂ ਜਾਣਗੀਆਂ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਬਣਾਉਣਾ ਪਏ।
ਬ੍ਰਾਉਜ਼ਰ "ਟ੍ਰੈਕ ਨਾ ਕਰੋ" ਅਤੇ ਟਰੈਕਿੰਗ ਹਿਫਾਜ਼ਤ ਨੂੰ ਨਿਯੰਤ੍ਰਿਤ ਕਰਦਾ ਹੈ। ਕੁੱਝ ਨਵੇਂ ਬ੍ਰਾਉਜ਼ਰਾਂ ਵਿੱਚ "ਟ੍ਰੈਕ ਨਾ ਕਰੋ" ਖਾਸੀਅਤਾਂ ਸ਼ਾਮਿਲ ਹਨ। ਇਨ੍ਹਾਂ 'ਚੋਂ ਜਿਆਦਾਤਰ ਖਾਸੀਅਤਾਂ, ਜਦੋਂ ਚਾਲੂ ਹੁੰਦੀਆਂ ਹਨ, ਉਨ੍ਹਾਂ ਵੇਬ ਸਾਇਟਾਂ ਤੇ ਸੰਕੇਤ ਜਾਂ ਤਰਜੀਹਾਂ ਭੇਜਦੀਆਂ ਹਨ ਜਿਨ੍ਹਾਂ ਤੇ ਤੁਸੀਂ ਜਾਂਦੇ ਹੋ ਪਰ ਸੰਕੇਤ ਦਿੰਦੇ ਹੋ ਕਿ ਤੁਸੀਂ ਟ੍ਰੈਕ ਨਹੀਂ ਕੀਤੇ ਜਾਣਾ ਚਾਹੁੰਦੇ ਹੋ। ਉਹ ਸਾਇਟਾਂ, ਸਾਇਟਾਂ ਦੀ ਗੁਪਤ ਪ੍ਰਥਾਵਾਂ ਦੇ ਆਧਾਰ ਤੇ, ਉਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਜ਼ਾਰੀ ਰੱਖ ਸਕਦੀਆਂ ਹਨ ਜਿਨ੍ਹਾਂ ਨੂੰ ਹੋ ਸਕਦਾ ਹੈ ਕਿ ਤੁਸੀਂ ਟ੍ਰੈਕਿੰਗ ਦੀ ਤਰ੍ਹਾਂ ਵੇਖੋ ਭਾਵੇਂ ਤੁਸੀਂ ਇਹ ਤਰਜੀਹ ਵਿਅਕਤ ਕੀਤੀ ਸੀ।
Internet Explorer 9 ਅਤੇ 10 ਵਿੱਚ ਟ੍ਰੈਕਿੰਗ ਸੁਰੱਖਿਆ ਨਾਂ ਦੀ ਇੱਕ ਸੁਵਿਧਾ ਹੈ, ਜੋ ਤੁਹਾਡੇ ਵਲੋਂ ਵਿਜ਼ਿਟ ਕੀਤੀ ਜਾਣ ਵਾਲੀ ਵੈਬ ਸਾਈਟਾਂ ਨੂੰ ਤੀਜੇ-ਪੱਖ ਦੇ ਸਾਮਗਰੀ ਪ੍ਰਦਾਤਾਵਾਂ ਕੋਲ ਤੁਹਾਡੀ ਵਿਜ਼ਿਟ ਤੋਂ ਸੰਬੰਧਤ ਵੇਰਵਿਆਂ ਨੂੰ ਆਪਣੇ ਆਪ ਭੇਜਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ। ਜਦੋਂ ਤੁਸੀ ਇੱਕ ਟ੍ਰੈਕਿੰਗ ਹਿਫਾਜ਼ਤ ਸੂਚੀ ਜੋੜਦੇ ਹੋ ਤਾਂ Internet Explorer ਤੀਜੇ ਪੱਖ ਦੀ ਸਮਗਰੀ, ਕੁਕੀਜ਼ ਸਹਿਤ, ਨੂੰ ਕਿਸੇ ਵੀ ਅਜਿਹੀ ਸਾਇਟ ਤੇ ਜਾਣ ਤੋਂ ਰੋਕਦਾ ਹੈ ਜੋ ਸਾਇਟ ਸੂਚੀ ਵਿੱਚ ਬਲਾਕ ਦੇ ਤੌਰ ਤੇ ਰੱਖੀ ਗਈ ਹੈ। ਇਹਨਾਂ ਸਾਈਟਾਂ ਲਈ ਕਾਲਾਂ ਨੂੰ ਸੀਮਿਤ ਕਰਕੇ, Internet Explorer ਤੀਜੇ ਪੱਖਾਂ ਰਾਹੀਂ ਤੁਹਾਡੇ ਬਾਰੇ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਿਤ ਕਰ ਦੇਵੇਗਾ। ਅਤੇ ਜਦੋਂ ਤੁਹਾਡੇ ਕੋਲ ਇੱਕ ਟ੍ਰੈਕਿੰਗ ਹਿਫਾਜ਼ਤ ਸੂਚੀ ਚਾਲੂ ਹੋਵੇਗੀ, Internet Explorer ਤੁਹਾਡੇ ਵੱਲੋਂ ਵੇਖੀ ਜਾਣ ਵਾਲੀ ਵੇਬ ਸਾਈਟ ਨੂੰ ਟ੍ਰੈਕ ਨਾ ਕਰੋ ਜਾਂ ਤਰਜੀਹਾਂ ਦਾ ਸੰਕੇਤ ਭੇਜੇਗਾ। ਅਤਿਰਿਕਤ ਤੌਰ ਤੇ, ਇੰਟਰਨੈਟ ਐਕਸਪਲੋਰਰ 10 ਵਿੱਚ, ਤੁਸੀਂ ਸੁਤੰਤਰ ਤੌਰ ਤੇ DNT ਨੂੰ ਸਵਿੱਚ "ਔਫ" ਜਾਂ "ਔਨ" ਕਰ ਸਕਦੇ ਹੋ। ਟਰੈਕਿੰਗ ਸੁਰੱਖਿਆ ਸੂਚੀਆਂ ਅਤੇ ਟਰੈਕ ਨਾ ਕਰੋ ਬਾਰੇ ਵਧੇਰੀ ਜਾਣਕਰੀ ਲਈ, ਕਿਰਪਾ ਕਰਕੇ ਇੰਟਰਨੈਟ ਐਕਸਪਲੋਰਰ ਨਿਜਤਾ ਬਿਆਨ ਜਾਂ ਇੰਟਰਨੈਟ ਐਕਸਪਲੋਰਰ ਮਦਦ ਦੇਖੋ।
ਹਰ ਇੱਕ ਵਿਗਿਆਪਨ ਕੰਪਨੀ ਔਪਟ-ਆਉਟ ਕਰਨ ਦੀ ਚੋਣ ਕਰਨ ਦੀ ਸਮਰੱਥਾ ਦੇ ਨਾਲ-ਨਾਲ ਹੋਰ ਉਨੱਤ ਵਿਕਲਪਾਂ ਦੀ ਪੇਸ਼ਕਸ਼ ਕਰ ਸਕਦੀ ਹੈ। ਉਦਾਹਰਣ ਲਈ, Microsoft ਦੀਆਂ ਵਿਗਿਆਪਨ ਤਰਜੀਹਾਂ ਅਤੇ ਔਪਟ-ਆਉਟ ਨਿਯੰਤਰਣ http://choice.live.com/advertisementchoice/ਤੇ ਉਪਲਬਧ ਹੁੰਦੇ ਹਨ।। ਕਿਰਪਾ ਕਰਕੇ ਨੋਟ ਕਰੋ ਕਿ ਚੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਵਿਗਿਆਪਨ ਪ੍ਰਾਪਤ ਕਰਨਾ ਬੰਦ ਕਰ ਦਿਓਗੇ ਜਾਂ ਘੱਟ ਵੇਖੋਗੇ; ਹਾਲਾਂਕਿ ਜੇ ਤੁਸੀਂ ਔਪਟ-ਆਉਟ ਕਰਦੇ ਹੋ ਤਾਂ ਜੋ ਵਿਗਿਆਪਨ ਤੁਸੀਂ ਪ੍ਰਾਪਤ ਕਰੋਗੇ ਉਹ ਆਦਤ ਦੇ ਅਨੁਸਾਰ ਚੋਣਵੇ ਵਿਗਿਆਪਨ ਨਹੀਂ ਹੋਣਗੇ। ਇਸ ਦੇ ਅਤਿਰਿਕਤ, ਚੋਣ ਕਰਨਾ ਜਾਣਕਾਰੀ ਨੂੰ ਸਾਡੇ ਸਰਵਰਾਂ ਤੇ ਜਾਣ ਤੋਂ ਨਹੀਂ ਰੋਕਦਾ, ਪਰ ਇਹ ਸਾਡੇ ਪਰੋਫਾਈਲਾਂ ਦੇ ਉਤਪੰਨ ਜਾਂ ਅਪਡੇਟ ਹੋਣ ਨੂੰ ਰੋਕਦਾ ਹੈ ਜੋ ਵਿਵਹਾਰ ਸਬੰਧੀ ਵਿਗਿਆਪਨ ਲਈ ਵਰਤੇ ਜਾ ਸਕਦੇ ਹਨ।
ਵੈਬ ਬੀਕਣ ਦੀ ਸਾਡੀ ਵਰਤੋਂ
Microsoft ਵੈਬ ਪੇਜਾਂ ਤੇ ਇਲੇਕਟਰੌਨਿਕ ਤਸਵੀਰਾਂ ਸ਼ਾਮਿਲ ਹੋ ਸਕਦੀਆਂ ਹਨ, ਜਿੰਨਾਂ ਨੂੰ ਵੈਬ ਬੀਕਨ ਆਖਦੇ ਹਨ - ਕਦੇ-ਕਦੇ ਸਿੰਗਲ ਪਿਕਸਲ ਗਿਫਸ ਵੀ ਆਖਦੇ ਹਨ - ਜੋ ਸਾਡੀਆਂ ਸਾਈਟਾਂ ਤੇ ਕੂਕੀਜ਼ ਦੇਣ, ਅਤੇ ਜੋ ਉਹਨਾਂ ਪੇਜਾ ਤੇ ਆਏ ਉਪਭੋਗਤਾਵਾਂ ਦੀ ਗਿਣਤੀ ਕਰਨ ਅਤੇ ਉਸੇ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਿੱਚ ਮਦਦ ਕਰਨ ਲਈ ਵਰਤੇ ਜਾ ਸਕਦੇ ਹਨ। ਅਸੀਂ ਆਪਣੇ ਵਿਗਿਆਪਨ ਈ-ਮੇਲ ਸੰਦੇਸ਼ਾਂ ਜਾ ਸਮਾਚਾਰ ਪੱਤਰ ਵਿੱਚ ਵੈਬ ਬੀਕਣ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕਰ ਸਕਦੇ ਹਾਂ ਕਿ ਕੀ ਸੰਦੇਸ਼ ਖੋਲ੍ਹੇ ਗਏ ਅਤੇ ਉਨ੍ਹਾਂ ਤੇ ਕੁਝ ਕਾਰਵਾਈ ਕੀਤੀ ਗਈ ਜਾਂ ਨਹੀਂ।
ਅਸੀਂ ਹੋਰ ਕੰਪਨੀਆਂ ਨਾਲ ਉਨ੍ਹਾਂ ਦੀਆਂ ਵੈਬਸਾਈਟਾਂ ਜਾਂ ਉਨ੍ਹਾਂ ਦੇ ਵਿਗਿਆਪਣਾਂ ਵਿੱਚ ਬੀਕਣ ਰੱਖਣ ਲਈ ਵੀ ਕੰਮ ਕਰ ਸਕਦੇ ਹਾਂ ਜੋ Microsoft ਸਾਈਟ ਤੇ ਵਿਗਿਆਪਨ ਕਰਦੀਆਂ ਹਨ ਤਾਂ ਜੋ ਅਸੀਂ ਉਹ ਅੰਕੜੇ ਇਕੱਠੇ ਕਰ ਸਕੀਏ ਕਿ ਕਿਸੇ Microsoft ਸਾਈਟ ਤੇ ਕਿਸੇ ਵਿਗਿਆਪਨ ਤੇ ਕਲਿਕ ਕਰਨ ਦਾ ਨਤੀਜਾ ਇੱਕ ਖਰੀਦਾਰੀ ਜਾਂ ਵਿਗਿਆਪਨਕਰਤਾ ਦੀ ਸਾਈਟ ਤੇ ਕੋਈ ਹੋਰ ਕਾਰਵਾਈ ਹੋ ਸਕਦਾ ਹੈ।
ਅਖੀਰ ਵਿੱਚ, Microsoft ਦੀਆਂ ਸਾਈਟਾਂ ਤੀਜੇ ਪੱਖ ਤੋਂ ਪ੍ਰਾਪਤ ਵੈਬ ਬੀਕਣ ਸ਼ਾਮਿਲ ਕਰਕੇ ਸਾਨੂੰ ਸਾਡੇ ਵਿਗਿਆਪਨ ਮੁਹਿੰਮਾਂ ਜਾਂ ਦੂਜੀ ਵੈਬ ਸਾਈਟ ਕਾਰਵਾਈਆਂ ਦੀ ਅਸਰਕਾਰਿਤਾ ਬਾਰੇ ਸੰਪੂਰਨ ਅੰਕੜੇ ਇਕੱਤਰ ਕਰਨ ਵਿੱਚ ਮਦਦ ਕਰ ਸਕਦੇ ਹਨ। ਇਹ ਵੈਬ ਬੀਕਣ ਤੀਜੇ ਪੱਖ ਨੂੰ ਤੁਹਾਡੇ ਕੰਪਿਊਟਰ ਤੇ ਕੂਕੀਜ਼ ਨੂੰ ਸਥਾਪਿਤ ਕਰਨ ਅਤੇ ਪੜਨ ਦੀ ਇਜਾਜ਼ਤ ਦਿੰਦੇ ਹਨ। ਅਸੀਂ ਤੀਜੇ ਪੱਖ ਨੂੰ ਸਾਡੀ ਵੈਬ ਸਾਈਟ ਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਲੈਣ ਲਈ ਵੈਬ ਬੀਕਨ ਦੀ ਵਰਤੋਂ ਕਰਨ ਤੋਂ ਵਰਜਿਤ ਕਰਦੇ ਹਾਂ। ਫਿਰ ਵੀ, ਹੇਠਾਂ ਦਿੱਤੇ ਹਰ ਇੱਕ ਲਿੰਕ ਤੇ ਕਲਿੱਕ ਕਰਕੇ ਤੁਸੀਂ ਡਾਟਾ ਇਕੱਠਾ ਕਰਨ 'ਚੋਂ ਜਾਂ ਇਹਨਾਂ ਤੀਜੇ ਪੱਖ ਵਿਸ਼ਲੇਸ਼ਣ ਕੰਪਨੀਆਂ ਰਾਹੀਂ ਵਰਤੇ ਜਾਣ ਤੋਂ ਔਪਟ-ਆਉਟ ਕਰ ਸਕਦੇ ਹੋ:
ਹੋਰ ਮਿਲਦੀਆਂ-ਜੁਲਦੀਆਂ ਤਕਨੀਕਾਂ
ਮਿਆਰੀ ਕੂਕੀਜ਼ ਅਤੇ ਵੈਬ ਬੀਕਣ ਦੇ ਨਾਲ, ਵੈਬ ਸਾਈਟਾਂ ਤੁਹਾਡੇ ਕੰਪਿਊਟਰ ਤੇ ਫਾਇਲਾਂ ਰੱਖਣ ਅਤੇ ਪੜਣ ਲਈ ਹੋਰ ਦੂਜੀਆਂ ਤਕਨੀਕਾਂ ਦੀ ਵਰਤੋਂ ਵੀ ਕਰ ਸਕਦੀਆਂ ਹਨ। ਇਹ ਤੁਹਾਡੀਆਂ ਤਰਜੀਹਾਂ ਤੂੰ ਕਾਇਮ ਰੱਖਣ ਜਾਂ ਕੁਝ ਫਾਇਲਾਂ ਨੂੰ ਸਥਾਨਕ ਰੱਖ ਕੇ ਰਫਤਾਰ ਅਤੇ ਕੰਮ ਦੇ ਪ੍ਰਦਰਸ਼ਨ ਨੂੰ ਸੁਧਾਰਣ ਲਈ ਕੀਤਾ ਜਾ ਸਕਦਾ ਹੈ। ਲੇਕਿਨ, ਮਿਆਰੀ ਕੂਕੀਜ਼ ਹਾਰ, ਇਹ ਤੁਹਾਡੇ ਕੰਪਿਊਟਰ ਲਈ ਵਿਲੱਖਣ ਪਛਾਣ ਰੱਖਣ ਲਈ ਵੀ ਵਰਤਿਆ ਜਾ ਸਕਦਾ ਹੈ ਜੋ ਫਿਰ ਵਿਉਹਾਰ ਨੂੰ ਟ੍ਰੈਕ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਤਕਨੀਕਾਂ ਵਿੱਚ ਲੋਕਲ ਸ਼ੇਅਰਡ ਓਬਜੈਕਟਸ (ਜਾਂ "ਫਲੈਸ਼ ਕੂਕੀਜ਼") ਅਤੇ Silverlight ਐੱਪਲੀਕੇਸ਼ਨ ਸਟੋਰੇਜ ਸ਼ਾਮਿਲ ਹਨ।
ਲੋਕਲ ਸ਼ੇਅਰਡ ਓਬਜੈਕਟਸ ਜਾਂ "ਫਲੈਸ਼ ਕੂਕੀਜ਼"। ਵੈਬ ਸਾਈਟਾਂ ਜੋ Adobe ਫਲੈਸ਼ ਤਕਨੀਕਾਂ ਦੀ ਵਰਤੋਂ ਕਰਦੀਆਂ ਹਨ, ਉਹ ਤੁਹਾਡੇ ਕੰਪਿਊਟਰ ਤੇ ਡਾਟਾ ਜਮ੍ਹਾਂ ਕਰਨ ਲਈ ਲੋਕਲ ਸ਼ੇਅਰਡ ਓਬਜੈਕਟਸ ਜਾਂ "ਫਲੈਸ਼ ਕੂਕੀਜ਼" ਤਕਨੀਕਾਂ ਦੀ ਵਰਤੋਂ ਕਰਦੀਆਂ ਹਨ। ਨੋਟ ਕਰੋ ਕਿ ਮਿਆਰੀ ਕੂਕੀਜ਼ ਲਈ ਫਲੈਸ਼ ਕੂਕੀਜ਼ ਨੂੰ ਸਾਫ਼ ਕਰਨ ਦੀ ਸਮਰਥਾ ਤੁਹਾਡੇ ਬਰਾਊਜਰ ਵੱਲੋਂ ਨਿਯੰਤ੍ਰਿਤ ਕੀਤੀ ਵੀ ਜਾ ਸਕਦੀ ਹੈ ਅਤੇ ਨਹੀਂ ਵੀ ਕਿਉਂਕਿ ਇਹ ਹਰੇਕ ਬ੍ਰਾਉਜ਼ਰ ਵੱਲੋਂ ਵੱਖ-ਵੱਖ ਹੋ ਸਕਦੀ ਹੈ। ਫਲੈਸ਼ ਕੂਕੀਜ਼ ਦਾ ਪ੍ਰਬੰਧ ਜਾਂ ਬਲੌਕ ਕਰਨ ਲਈ, http://www.macromedia.com/support/documentation/en/flashplayer/help/settings_manager.htmlਤੇ ਜਾਓ।
Silverlight ਐੱਪਲੀਕੇਸ਼ਨ ਸਟੋਰੇਜ। ਵੈਬ ਸਾਈਟਾਂ ਜਾਂ ਐਪਲੀਕੇਸ਼ਨਾਂ ਜੋ Microsoft Silverlight ਤਕਨੀਕ ਦੀ ਵਰਤੋਂ ਕਰਦੇ ਹਨ, ਉਹ Silverlight ਐੱਪਲੀਕੇਸ਼ਨ ਸਟੋਰੇਜ ਦੀ ਵਰਤੋਂ ਕਰਕੇ ਡਾਟਾ ਜਮ੍ਹਾਂ ਕਰਨ ਦੀ ਕਾਬਲੀਅਤ ਰੱਖਦੇ ਹਨ। ਇਸ ਸਿੱਖਣ ਲਈ ਕਿ ਅਜਿਹੀ ਸਟੋਰੇਜ ਨੂੰ ਕਿਵੇਂ ਪ੍ਰਬੰਧਤ ਜਾਂ ਬਲੌਕ ਕਰਨਾ ਹੈ, Silverlight ਨੂੰ ਵਿਜ਼ਿਟ ਕਰੋ।
Microsoft ਚੰਗੇ ਤਰੀਕੇ ਨਾਲ ਚਲਾਉਣ ਅਤੇ ਤੁਹਾਨੂੰ ਸਭ ਤੋਂ ਵਧੀਆਂ ਉਤਪਾਦ, ਸੇਵਾਵਾਂ ਅਤੇ ਸਾਨੂੰ ਹੋਣ ਵਾਲੇ ਤਜ਼ਰਬੇ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੀ ਜਾਣਕਾਰੀ ਇਕੱਠਾ ਕਰਦਾ ਹੈ।
ਜਦੋਂ ਤੁਸੀਂ ਰਜ਼ਿਸਟਰ ਹੁੰਦੇ ਹੋ, ਸਾਈਨ ਇਨ ਕਰਦੇ ਹੋ ਅਤੇ ਸਾਡੀਆਂ ਸਾਈਟਾਂ ਅਤੇ ਸੇਵਾਵਾਂ ਦੀ ਵਰਤੋਂ ਕਰਦੇ ਹੋ, ਅਸੀਂ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਹੋਰ ਦੂਜੀਆਂ ਕੰਪਨੀਆਂ ਤੋਂ ਵੀ ਜਾਣਕਾਰੀ ਲੈਂ ਸਕਦੇ ਹਾਂ।
ਅਸੀਂ ਇਹ ਜਾਣਕਾਰੀ ਕਈ ਤਰੀਕਿਆਂ ਨਾਲ ਇਕੱਠੀ ਕਰਦੇ ਹਾਂ, ਜਿਸ ਵਿੱਚ ਵੈਬ ਫਾਰਮ, ਕੂਕੀਜ਼ ਵਰਗੀਆਂ ਤਕਨੀਕਾਂ, ਵੈਬ ਲੌਗਿਗ ਅਤੇ ਤੁਹਾਡੇ ਕੰਪਿਊਟਰ ਅਤੇ ਦੂਜੇ ਯੰਤਰ ਤੇ ਸਥਾਪਿਤ ਕੀਤੇ ਗਏ ਸੌਫ਼ਟਵੇਅਰ ਸ਼ਾਮਿਲ ਹਨ।
Microsoft ਚੰਗੇ ਤਰੀਕੇ ਨਾਲ ਚਲਾਉਣ ਅਤੇ ਤੁਹਾਨੂੰ ਸਭ ਤੋਂ ਵਧੀਆਂ ਉਤਪਾਦ, ਸੇਵਾਵਾਂ ਅਤੇ ਸਾਨੂੰ ਹੋਣ ਵਾਲੇ ਤਜ਼ਰਬੇ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੀ ਜਾਣਕਾਰੀ ਇਕੱਠਾ ਕਰਦਾ ਹੈ। ਇਸ ਵਿਚੋਂ ਕੁਝ ਜਾਣਕਾਰੀ ਤੁਸੀਂ ਸਿੱਧੇ ਸਾਨੂੰ ਪ੍ਰਦਾਨ ਕਰਦੇ ਹੋ। ਇਸ 'ਚੋਂ ਕੁਝ ਅਸੀਂ ਇਹ ਸਮਝ ਕੇ ਲੈਂਦੇ ਹਾਂ ਕਿ ਤੁਸੀਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਨਾਲ ਕਿਵੇਂ ਵਤੀਰਾ ਕਰਦੇ ਹੋ। ਇਸ 'ਚੋਂ ਕੁਝ ਹੋਰ ਦੂਜੇ ਸਰੋਤਾਂ ਤੇ ਉਪਲਬਧ ਹੈ ਜਿਸਨੂੰ ਅਸੀਂ ਸਾਡੇ ਵੱਲੋਂ ਸਿੱਧੇ ਇਕੱਠੀ ਕੀਤੇ ਗਏ ਡਾਟਾ ਨਾਲ ਵੀ ਜੋੜ ਸਕਦੇ ਹਾਂ। ਭਾਵੇਂ ਸਰੋਤ ਕੋਈ ਵੀ ਹੋਵੇ, ਅਸੀਂ ਮੰਨਦੇ ਹਾਂ ਕਿ ਇਹ ਮਹੱਤਵਪੂਰਣ ਹੈ ਕਿ ਇਸ ਜਾਣਕਾਰੀ ਨੂੰ ਸੰਭਾਲ ਕੇ ਵਰਤਿਆ ਜਾਏ ਅਤੇ ਤੁਹਾਡੀ ਪ੍ਰੀਵੇਸੀ ਦੇ ਪ੍ਰਬੰਧਣ ਵਿੱਚ ਤੁਹਾਡੀ ਮਦਦ ਕੀਤੀ ਜਾਵੇ।
ਅਸੀਂ ਕੀ ਇਕੱਠਾ ਕਰਦੇ ਹਾਂ:
ਕਿਵੇਂ ਇਕੱਠਾ ਕਰਦੇ ਹਾਂ:
ਅਸੀਂ ਇਹ ਜਾਣਕਾਰੀ ਇਕੱਠੀ ਕਰਨ ਲਈ ਕਈ ਤਰੀਕੇ ਅਤੇ ਤਕਨੀਕਾਂ ਵਰਤਦੇ ਹਾਂ ਕਿ ਤੁਸੀਂ ਸਾਡੀਆਂ ਸਾਈਟਾਂ ਅਤੇ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹੋ, ਜਿਵੇਂ ਕਿ:
Microsoft ਸਾਡੇ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਉਤਪਾਦਾਂ ਅਤੇ ਸੇਵਾਵਾਂ ਨੂੰ ਸੰਚਾਲਿਤ ਕਰਨ ਲਈ, ਵਿੱਚ ਸੁਧਾਰ ਲਿਆਉਣ ਲਈ ਅਤੇ ਨਿਜੀ ਬਣਾਉਣ ਲਈ ਕਰਦਾ ਹੈ।
ਅਸੀਂ ਇਸ ਜਾਣਕਾਰੀ ਦੀ ਵਰਤੋ ਤੁਹਾਡੇ ਨਾਲ ਸੰਪਰਕ ਕਰਨ ਲਈ ਕਰਦੇ ਹਾਂ, ਉਦਾਹਰਣ ਲਈ, ਤੁਹਾਨੂੰ ਆਪਣੇ ਖਾਤੇ ਅਤੇ ਸੁਰੱਖਿਆ ਦੇ ਬਾਰੇ ਵਿੱਚ ਨਵੀਂ ਜਾਣਕਾਰੀ ਦੇਣ ਲਈ।
ਅਤੇ ਅਸੀ ਇਸ ਜਾਣਕਾਰੀ ਦੀ ਵਰਤੋ ਸਾਡੀਆਂ ਵਿਗਿਆਪਨ ਸੰਬੰਧੀ ਹੋਰ ਸੇਵਾਵਾਂ ਦੇ ਤੁਸੀਂ ਜੋ ਵਿਗਿਆਪਨ ਵੇਖਦੇ ਹੋ, ਉਸਨੂੰ ਵਧੇਰੇ ਪਰਾਸੰਗਕ ਬਣਾਉਣ ਵਿੱਚ ਮਦਦ ਲੈਣ ਲਈ ਕਰਦੇ ਹਾਂ।
Microsoft ਸਾਡੇ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਉਤਪਾਦਾਂ ਅਤੇ ਸੇਵਾਵਾਂ ਨੂੰ ਸੰਚਾਲਿਤ ਕਰਨ ਲਈ, ਵਿੱਚ ਸੁਧਾਰ ਲਿਆਉਣ ਲਈ ਅਤੇ ਨਿਜੀ ਬਣਾਉਣ ਲਈ ਕਰਦਾ ਹੈ। ਕਿਸੇ Microsoft ਸੇਵਾ ਦੇ ਮਾਧਿਅਮ ਨਾਲ ਇਕੱਠੀ ਕੀਤੀ ਗਈ ਜਾਣਕਾਰੀ ਹੋਰ Microsoft ਸੇਵਾਵਾਂ ਦੇ ਮਾਧਿਅਮ ਨਾਲ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਰਲਾਈ ਜਾ ਸਕਦੀ ਹੈ ਤਾਂ ਜੋ ਤੁਹਾਨੂੰ ਸਾਡੇ ਨਾਲ ਗੱਲ-ਬਾਤ ਕਰਨ ਵੇਲੇ ਵਧੇਰੇ ਸੰਗਤ ਅਤੇ ਵਿਅਕਤੀਗਤ ਅਨੁਭਵ ਦੇਣ ਦੇ ਨਾਲ ਜੋੜਿਆ ਜਾ ਸਕਦਾ ਹੈ। ਅਸੀ ਇਸਨੂੰ ਹੋਰ ਕੰਪਨੀਆਂ ਤੋਂ ਮਿਲੀ ਜਾਣਕਾਰੀ ਨਾਲ ਮਿਲਾ ਕੇ ਸੰਪੂਰਨ ਕਰ ਸਕਦੇ ਹਾਂ। ਉਦਾਹਰਣ ਲਈ, ਅਸੀ ਹੋਰ ਕੰਪਨੀਆਂ ਤੋਂ ਮਿਲੀ ਜਾਣਕਾਰੀ ਸੇਵਾਵਾਂ ਦੀ ਵਰਤੋ ਤੁਹਾਡੇ IP ਪਤੇ ਦੇ ਅਧਾਰ ਤੇ ਇੱਕ ਆਮ ਭੂਗੋਲਿਕ ਖੇਤਰ ਪ੍ਰਾਪਤ ਕਰਨ ਲਈ ਕਰ ਸਕਦੇ ਹਾਂ ਤਾਂ ਜੋ ਤੁਹਾਡੇ ਭੂਗੋਲਿਕ ਖੇਤਰ ਲਈ ਕੁੱਝ ਸੇਵਾਵਾਂ ਨੂੰ ਅਨੁਕੂਲਿਤ ਕਰ ਸਕੀਏ।
ਅਸੀ ਇਸ ਜਾਣਕਾਰੀ ਦੀ ਵਰਤੋ ਤੁਹਾਡੇ ਨਾਲ ਸੰਪਰਕ ਕਰਨ ਲਈ ਕਰ ਸਕਦੇ ਹਾਂ, ਉਦਾਹਰਣ ਲਈ, ਤੁਹਾਡੀ ਸਦੱਸਤਾ ਕਦੋਂ ਖ਼ਤਮ ਹੋ ਰਹੀ ਹੈ, ਤੁਹਾਨੂੰ ਦਸਦੇ ਹਾਂ ਕਿ ਕਦੋਂ ਸੁਰੱਖਿਆ ਅਪਡੇਟ ਉਪਲੱਬਧ ਹੋਣਗੇ ਜਾਂ ਤੁਹਾਨੂੰ ਦੱਸਣਗੇ ਕਿ ਤੁਹਾਨੂੰ ਆਪਣੇ ਖਾਤੇ ਨੂੰ ਚਾਲੂ ਰੱਖਣ ਲਈ ਕੀ ਕਰਨ ਦੀ ਲੋੜ ਹੈ।
Microsoft ਸਾਡੀਆਂ ਸਾਈਟਾਂ ਅਤੇ ਕਈ ਸੇਵਾਵਾਂ ਮੁਫ਼ਤ ਪ੍ਰਦਾਨ ਕਰਦਾ ਹੈ ਕਿਉਂਕਿ ਉਹ ਵਿਗਿਆਪਨ ਰਾਹੀਂ ਚਲਦੀਆਂ ਹਨ। ਇਹਨਾਂ ਸੇਵਾਵਾਂ ਨੂੰ ਵਿਆਪਕ ਰੂਪ ਤੇ ਉਪਲੱਬਧ ਕਰਾਉਣ ਲਈ, ਜੋ ਜਾਣਕਾਰੀ ਅਸੀ ਇੱਕਤਰ ਕਰਦੇ ਹਾਂ ਉਨ੍ਹਾਂ ਨੂੰ ਤੁਹਾਡੇ ਰਾਹੀਂ ਵੇਖੇ ਜਾਣ ਵਾਲੇ ਵਿਗਿਆਪਨਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਪ੍ਰੀਵੇਸੀ ਸਟੇਟਮੇਂਟ ਵਿੱਚ ਵੇਰਵਾ ਦਿੱਤੇ ਗਏ ਤੋਂ ਇਲਾਵਾ, ਅਸੀ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਤੁਹਾਡੀ ਸਹਿਮਤੀ ਦੇ ਬਿਨਾਂ ਤੀਜੇ ਪੱਖ ਅੱਗੇ ਖੁਲਾਸਾ ਨਹੀਂ ਕਰਦੇ।
ਅਸੀਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਦੋਂ ਕਰ ਸਕਦੇ ਹਾਂ, Microsoft ਸੰਬੰਧੀ ਕੰਪਨੀਆਂ ਅਤੇ ਵਿਕਰੇਤਾਵਾਂ; ਜਦੋਂ ਕਨੂੰਨ ਵੱਲੋਂ ਲੋੜ ਜਾਂ ਕਾਨੂੰਨੀ ਪਰਿਕ੍ਰੀਆ ਦਾ ਜਵਾਬ ਦੇਣਾ ਹੋਵੇ; ਧੋਖਾਧੜੀ ਦਾ ਮੁਕਾਬਲਾ ਕਰਨ ਜਾਂ ਸਾਡੇ ਹਿਤਾਂ ਦੀ ਰੱਖਿਆ ਲਈ; ਜਾਂ ਜੀਵਨ ਦੀ ਰੱਖਿਆ ਸਮੇਤ, ਦੇ ਬਾਰੇ ਲਈ ਕਿਰਪਾ ਕਰਕੇ ਹੋਰ ਮਹੱਤਵਪੂਰਣ ਗੋਪਨੀਯ ਜਾਣਕਾਰੀ ਵੇਖੋ।
ਵਿਅਕਤੀਗਤ ਜਾਣਕਾਰੀ ਸਾਂਝੀ ਜਾਂ ਖੁਲਾਸਾ ਕਰਨ ਦੇ ਬਾਰੇ ਵਧੇਰੀ ਜਾਣਕਾਰੀ ਲਈ ਇੱਥੇਕਲਿਕ ਕਰੋ:
ਕੁਝ Microsoft ਸੇਵਾਵਾਂ ਤੁਹਾਨੂੰ ਵਿਅਕਤੀਗਤ ਜਾਣਕਾਰੀ ਔਨਲਾਈਨ ਵੇਖਣ ਅਤੇ ਸੰਪਾਦਨ ਕਰਨ ਦੀ ਸਮਰੱਥਾ ਦਿੰਦੀਆਂ ਹਨ। ਦੂਜੀਆਂ ਨੂੰ ਤੁਹਾਡੀ ਵਿਅਕਤੀਗਤ ਜਾਣਕਾਰੀ ਵਿਖਾਉਣ ਤੋਂ ਬਚਾਉਣ ਲਈ, ਤੁਹਾਨੂੰ ਪਹਿਲਾਂ ਸਾਈਨ ਇਨ ਕਰਨ ਦੀ ਲੋੜ ਹੈ। ਤੁਸੀਂ ਆਪਣੀ ਵਿਅਕਤੀਗਤ ਜਾਣਕਾਰੀ ਤੱਕ ਕਿਵੇਂ ਪਹੁੰਚਦੇ ਹੋ ਇਹ ਇਸ ਤੇ ਨਿਰਭਰ ਕਰਦਾ ਹੈ ਕੀ ਤੁਸੀਂ ਕਿਹੜੀ ਸਾਈਟ ਅਤੇ ਸੇਵਾਵਾਂ ਵਰਤੀਆਂ ਹਨ।
Microsoft.com - ਤੁਸੀਂ microsoft. com ਤੇ ਜਾ ਕੇ Microsoft. com ਪ੍ਰੋਫਾਈਲ ਕੇਂਦਰ ਰਾਹੀਂ ਆਪਣੀ ਪ੍ਰੋਫਾਈਲ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ ਅਤੇ ਉਸਨੂੰ ਅਪਡੇਟ ਕਰ ਸਕਦੇ ਹੋ।
Microsoft ਬਿਲਿਂਗ ਐਂਡ ਅਕਾਉਂਟ ਸਰਵਿਸਿਸ - ਜੇਕਰ ਤੁਹਾਡੇ ਕੋਲ Microsoft ਬਿਲਿਂਗ ਅਕਾਉਂਟ ਹੈ, ਤੁਸੀਂ Microsoft ਬਿਲਿਂਗ ਵੈਬ ਸਾਈਟ ਤੇ 'ਵਿਅਕਤੀਗਤ ਜਾਣਕਾਰੀ' ਜਾਂ "ਬਿਲਿਂਗ ਜਾਣਕਾਰੀ" ਲਿੰਕਾਂ ਤੇ ਕਲਿੱਕ ਕਰਕੇ ਆਪਣੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹੋ।
Microsoft ਕਨੈਕਟ - ਜੇਕਰ ਤੁਸੀਂ Microsoft ਕਨੈਕਟ ਦੇ ਦਰਜ਼ ਹੋਏ ਉਪਭੋਗਤਾ ਹੋ ਤਾਂ ਤੁਸੀਂ Microsoft ਕਨੈਕਟ ਵੈਬ ਸਾਈਟ ਤੇ ਆਪਣੇ ਕਨੈਕਟ ਪ੍ਰੋਫਾਈਲ ਦਾ ਪ੍ਰਬੰਧ ਕਰੋ 'ਤੇ ਕਲਿੱਕ ਕਰਕੇ ਆਪਣੀ ਵਿਅਕਤੀਗਤ ਜਾਣਕਾਰੀ ਤੱਕ ਪਹੁੰਚ ਸਕਦੇ ਹੋ ਅਤੇ ਉਸਨੂੰ ਸੰਪਾਦਿਤ ਕਰ ਸਕਦੇ ਹੋ।
Windows Live - ਜੇਕਰ ਤੁਸੀਂ Windows Live ਸੇਵਾਵਾਂ ਦੀ ਵਰਤੋਂ ਕੀਤੀ ਹੋਈ ਹੈ ਤਾਂ ਤੁਸੀਂ ਆਪਣੀ ਪ੍ਰੋਫਾਈਲ ਦੀ ਜਾਣਕਾਰੀ ਅਪਡੇਟ ਕਰ ਸਕਦੇ ਹੋ, ਪਾਸਵਰਡ ਬਦਲ ਸਕਦੇ ਹੋ, ਤੁਹਾਡੇ ਪਰੀਚੈ-ਪੱਤਰ ਨਾਲ ਸੰਬੰਧਿਤ ਵਿਲੱਖਣ ਪਹਿਚਾਣ ਨੂੰ ਵੇਖ ਸਕਦੇ ਹੋ, ਜਾਂ Windows Live ਖਾਤਾ ਸੇਵਾਵਾਂ ਤੇ ਜਾ ਕੇ ਕੁਝ ਖਾਤੇ ਬੰਦ ਕਰ ਸਕਦੇ ਹੋ।
Windows Live ਪਬਲਿਕ ਪ੍ਰੋਫਾਇਲ - ਜੇਕਰ ਤੁਹਾਡਾ Windows Live 'ਤੇ ਪਬਲਿਕ ਪ੍ਰੋਫਾਈਲ ਹੈ, ਤੁਸੀਂ Windows Live ਪ੍ਰੋਫਾਈਲਤੇ ਵੀ ਜਾ ਕੇ ਆਪਣੀ ਪਬਲਿਕ ਪ੍ਰੋਫਾਈਲ ਦੀ ਜਾਣਕਾਰੀ ਅਪਡੇਟ ਜਾਂ ਮਿਟਾ ਸਕਦੇ ਹੋ
ਸਰਚ ਐਡਵਰਟਾਈਜ਼ਿੰਗ - ਜੇ ਕਰ ਤੁਸੀਂ Microsoft ਵਿਗਿਆਪਨ ਪ੍ਰਯੋਗ ਰਾਹੀਂ ਸਰਚ ਐਡਵਰਟਾਈਜ਼ਿੰਗ ਖਰੀਦਦੇ ਹੋ ਤਾਂ ਤੁਸੀਂ Microsoft ਐਡ-ਸੈਂਟਰ ਵੈਬਸਾਈਟ ਤੇ ਆਪਣੀ ਵਿਅਕਤੀਗਤ ਜਾਣਕਾਰੀ ਦੀ ਸਮੀਖਿਆ ਅਤੇ ਉਸਨੂੰ ਸੰਪਾਦਿਤ ਕਰ ਸਕਦੇ ਹੋ।
Microsoft ਸਹਿਭਾਗੀ ਪ੍ਰੋਗਰਾਮ - ਜੇਕਰ ਤੁਸੀਂ Microsoft ਸਹਿਭਾਗੀ ਪ੍ਰੋਗਰਾਮ ਦੇ ਨਾਲ ਲੇਖ-ਬੱਧ ਹੋ ਤਾਂ ਤੁਸੀਂ ਸਹਿਭਾਗੀ ਪ੍ਰੋਗਰਾਮ ਵੈਬ ਸਾਈਟ ਤੇ ਆਪਣਾ ਖਾਤੇ ਦਾ ਪ੍ਰਬੰਧ ਕਰੋ 'ਤੇ ਕਲਿੱਕ ਕਰਕੇ ਆਪਣੀ ਵਿਅਕਤੀਗਤ ਜਾਣਕਾਰੀ ਦੀ ਸਮੀਖਿਆ ਅਤੇ ਉਸਨੂੰ ਸੰਪਾਦਿਤ ਕਰ ਸਕਦੇ ਹੋ।
Xbox - ਜੇਕਰ ਤੁਸੀਂ Xbox LIVE ਜਾਂ Xbox.com ਦੇ ਉਪਭੋਗਤਾ ਹੋ ਤਾਂ ਤੁਸੀਂ Xbox.com 360 ਕੋਨੰਸੋਲ ਜਾਂ Xbox.com ਵੈਬਸਾਈਟ ਤੇ ਮਾਈ Xbox ਰਾਹੀਂ ਆਪਣੀ ਵਿਅਕਤੀਗਤ ਜਾਣਕਾਰੀ, ਜਿਸ ਵਿੱਚ ਬਿਲਿਂਗ ਅਤੇ ਖਾਤਾ ਜਾਣਕਾਰੀ, ਨਿਜੀ ਸੈਟਿੰਗਸ, ਔਨਲਾਈਨ ਸੁਰੱਖਿਆ ਅਤੇ ਡਾਟਾ ਦੀ ਸ਼ੇਅਰਿੰਗ ਸ਼ਾਮਿਲ ਹੈ, ਨੂੰ ਵੇਖ ਅਤੇ ਸੰਪਾਦਿਤ ਕਰ ਸਕਦੇ ਹੋ। ਖਾਤਾ ਜਾਣਕਾਰੀ ਲਈ ਮਾਈ Xbox, ਖਾਤਿਆਂ ਦੀ ਚੋਣ ਕਰੋ। ਕਿਸੇ ਹੋਰ ਵਿਅਕਤੀਗਤ ਜਾਣਕਾਰੀ ਦੀ ਸੈਟਿੰਗਸ ਲਈ, ਮਾਈ Xbox, ਫਿਰ ਪ੍ਰੋਫਾਈਲ, ਫਿਰ ਔਨਲਾਈਨ ਸੁਰੱਖਿਆ ਸੈਟਿੰਗਸ ਦੀ ਚੋਣ ਕਰੋ।
Zune - ਜੇਕਰ ਤੁਹਾਡਾ ਇੱਕ Zune ਖਾਤਾ ਜਾਂ Zune Pass ਸਦੱਸਤਾ ਹੈ ਤਾਂ ਤੁਸੀਂ Zune.net ਤੇ ਜਾ ਕੇ (ਸਾਈਨ ਇਨ, ਆਪਣੇ Zune ਟੈਗ ਤੱਕ ਪਹੁੰਚੋਂ, ਫਿਰ ਮਾਈ ਅਕਾਊਂਟ) ਜਾਂ Zune ਸੋਫਟਵੇਅਰ ਰਾਹੀਂ (ਸਾਈਨ ਇਨ, ਆਪਣੇ Zune ਟੈਗ ਤੱਕ ਪਹੁੰਚੋਂ, ਫਿਰ Zune.net ਪ੍ਰੋਫਾਈਲ) ਤੇ ਆਪਣੀ ਵਿਅਕਤੀਗਤ ਜਾਣਕਾਰੀ ਵੇਖ ਅਤੇ ਸੰਪਾਦਿਤ ਕਰ ਸਕਦੇ ਹੋ।
ਜੇਕਰ ਤੁਸੀਂ ਉੱਤੇ ਦਿੱਤੇ ਲਿੰਕਾਂ ਰਹੀ Microsoft ਸਾਈਟ ਜਾਂ ਸੇਵਾਵਾਂ ਰਾਹੀਂ ਵਿਅਕਤੀਗਤ ਡਾਟਾ ਨਹੀਂ ਲੈ ਸਕੇ ਹੋ ਤਾਂ ਇਹ ਸਾਈਟਾਂ ਅਤੇ ਸੇਵਾਵਾਂ ਤੁਹਾਨੂੰ ਤੁਹਾਡੇ ਡਾਟਾ ਤੱਕ ਪਹੁੰਚਣ ਦੇ ਹੋਰ ਤਰੀਕੇ ਪ੍ਰਦਾਨ ਕਰ ਸਕਦੀਆਂ ਹਨ। ਤੁਸੀਂ ਵੈਬ ਫਾਰਮ ਦੀ ਵਰਤੋਂ ਰਾਹੀਂ Microsoft ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਵਿਅਕਤੀਗਤ ਜਾਣਕਾਰੀ ਤੱਕ ਪਹੁੰਚ ਜਾਂ ਮਿਟਾਉਣ ਲਈ ਦਿੱਤੀ ਬੇਨਤੀਆਂ ਦਾ ਜਵਾਬ 30 ਦਿਨਾਂ ਵਿੱਚ ਦੇਵਾਂਗੇ।
ਜਦੋਂ ਕੋਈ Microsoft ਸਾਈਟ ਜਾ ਸੇਵਾ ਉਮਰ ਬਾਰੇ ਜਾਣਕਾਰੀ ਇਕੱਤਰ ਕਰਦੀ ਹੈ ਤਾਂ ਇਹ 13 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਨੂੰ ਰੋਕੇਗੀ ਜਾਂ ਮਾਂ-ਪਿਉ ਜਾਂ ਸਰਪ੍ਰਸਤ ਤੋਂ ਉਨ੍ਹਾਂ ਦੇ ਬੱਚਿਆ ਦੇ ਵਰਤੋਂ ਕਰਨ ਤੋਂ ਪਹਿਲਾਂ ਮੰਜ਼ੂਰੀ ਪ੍ਰਾਪਤ ਕਰੇਗੀ।
ਜਦੋਂ ਮੰਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਬੱਚੇ ਦਾ ਖਾਤਾ ਵੀ ਹੋਰ ਦੂਜੇ ਖਾਤਿਆਂ ਵਾਂਗ ਹੀ ਮੰਨਿਆ ਜਾਂਦਾ ਹੈ, ਜਿਸ ਵਿੱਚ ਹੋਰ ਦੂਜੇ ਉਪਭੋਗਤਾਵਾਂ ਨਾਲ ਸੰਪਰਕ ਕਰਨਾ ਵੀ ਸ਼ਾਮਿਲ ਹੈ।
ਮਾਂ-ਪਿਉ ਆਪਣੀ ਮੰਜ਼ੂਰੀ ਨੂੰ ਬਦਲ ਜਾ ਰੱਦ ਵੀ ਕਰ ਸਕਦੇ ਹਨ ਜਿਵੇਂ ਕੀ ਇਸ ਪ੍ਰੀਵੇਸੀ ਸਟੇਟਮੇਂਟ ਵਿੱਚ ਦੱਸਿਆ ਗਿਆ ਹੈ।
ਜਦੋਂ ਕੋਈ Microsoft ਸਾਈਟ ਜਾ ਸੇਵਾ ਉਮਰ ਬਾਰੇ ਜਾਣਕਾਰੀ ਇਕੱਤਰ ਕਰਦੀ ਹੈ ਤਾਂ ਇਹ 13 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਨੂੰ ਰੋਕੇਗੀ ਜਾਂ ਉਨ੍ਹਾਂ ਨੂੰ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਮਾਂ-ਪਿਉ ਜਾਂ ਸਰਪ੍ਰਸਤ ਤੋਂ ਮੰਜ਼ੂਰੀ ਪ੍ਰਾਪਤ ਕਰਨ ਲਈ ਕਹੇਗੀ। ਅਸੀਂ ਜਾਣ ਬੁਝ ਕੇ 13 ਸਾਲ ਤੋਂ ਹੇਠਾਂ ਦੀ ਉਮਰ ਵਾਲੇ ਬੱਚਿਆਂ ਤੋਂ ਸੇਵਾ ਪ੍ਰਦਾਨ ਕਰਨ ਲਈ ਜ਼ਰੂਰੀ ਜਾਣਕਾਰੀ ਤੋਂ ਜਿਆਦਾ ਜਾਣਕਾਰੀ ਬਾਰੇ ਨਹੀਂ ਪੁਛਾਂਗੇ।
ਜਦੋਂ ਮੰਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਬੱਚਿਆਂ ਦਾ ਖਾਤਾ ਵੀ ਬਾਕੀਆਂ ਹਾਰ ਹੀ ਮੰਨਿਆ ਜਾਂਦਾ ਹੈ। ਬੱਚੇ ਨੂੰ ਸੰਚਾਰ ਸੇਵਾਵਾਂ ਜਿਵੇਂ ਕਿ ਈ-ਮੇਲ, ਇੱਨਸਟੇਂਟ ਮੈਸਜ਼ਿੰਗ ਅਤੇ ਔਨਲਾਈਨ ਮੈਸਜ਼ ਬੋਰਡ ਤੱਕ ਪਹੁੰਚ ਪ੍ਰਾਪਤ ਹੋ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਉਹ ਆਜ਼ਾਦੀ ਨਾਲ ਹਰ ਉਮਰ ਦੇ ਉਪਭੋਗਤਾਵਾਂ ਨਾਲ ਸੰਪਰਕ ਕਰ ਸਕਦੇ ਹੋਣ।
ਮਾਂ-ਪਿਉ ਪਹਿਲਾਂ ਚੁਣੇ ਗਏ ਵਿਕਲਪ ਨੂੰ ਬਦਲ ਅਤੇ ਰੱਦ ਕਰ ਸਕਦੇ ਹਨ ਅਤੇ ਆਪਣੇ ਬੱਚਿਆਂ ਦੀ ਵਿਅਕਤੀਗਤ ਜਾਣਕਾਰੀ ਦੀ ਸਮੀਖਿਆ ਕਰ, ਸੰਪਾਦਨ ਕਰ ਸਕਦੇ ਹਨ ਅਤੇ ਉਸਨੂੰ ਹਟਾਏ ਜਾਣ ਦੀ ਬੇਨਤੀ ਕਰ ਸਕਦੇ ਹਨ। ਉਦਾਹਰਨ ਲਈ, Windows Live ਤੇ, ਮਾਂ-ਪਿਉ ਉਨ੍ਹਾਂ ਦੇ ਖਾਤੇ ਤੇ ਜਾ ਸਕਦੇ ਹਨ ਅਤੇ " ਪੈਰੈਂਟਲ ਪਰਮਿਸ਼ਨਸ"ਤੇ ਕਲਿੱਕ ਕਰ ਸਕਦੇ ਹਨ।
Microsoft ਸਾਈਟਾਂ ਅਤੇ ਸੇਵਾਵਾਂ ਤੇ ਜਿਆਦਾਤਰ ਔਨਲਾਈਨ ਵਿਗਿਆਪਨ Microsoft ਐਡਵਰਟਾਈਜਿੰਗ ਰਾਹੀਂ ਵਿਖਾਏ ਜਾਂਦੇ ਹਨ। ਜਦੋਂ ਅਸੀਂ ਤੁਹਾਨੂੰ ਔਨਲਾਈਨ ਵਿਗਿਆਪਨ ਦਿਖਾਉਂਦੇ ਹਾਂ ਤਾਂ ਤੁਹਾਡੇ ਕਮਪਿਊਟਰ ਨੂੰ ਪਹਿਚਾਨਣ ਲਈ ਅਸੀਂ ਤੁਹਾਨੂੰ ਕੋਈ ਵੀ ਵਿਗਿਆਪਨ ਦਿਖਾਉਣ ਵੇਲੇ ਇੱਕ ਜਾਂ ਵਧੇਰੀਆਂ ਕੂਕੀਜ਼ ਰੱਖਾਂਗੇ। ਸਮੇਂ ਦੇ ਨਾਲ, ਅਸੀਂ ਸਾਈਟਾਂ ਤੋਂ ਜਾਣਕਾਰੀ ਇਕੱਠਾ ਕਰ ਸਕੇ ਹਾਂ ਜਿੱਥੇ ਅਸੀਂ ਵਿਗਿਆਪਨ ਦਿੰਦੇ ਹਾਂ ਅਤੇ ਉਸ ਜਾਣਕਾਰੀ ਦੀ ਵਰਤੋਂ ਜਿਆਦਾ ਸੰਬੰਧਿਤ ਵਿਗਿਆਪਨ ਪ੍ਰਦਾਨ ਕਰਨ ਵਿੱਚ ਮਦਦ ਲੈਣ ਲਈ ਕਰਦੇ ਹਾਂ।
ਤੁਸੀਂ ਸਾਡੇ ਔਪਟ-ਆਉਟ ਪੇਜ਼ ਤੇ ਜਾ ਕੇ Microsoft ਐਡਵਰਟਾਈਜਿੰਗ ਤੋਂ ਆਉਣ ਵਾਲੇ ਵਿਗਿਆਪਨਾਂ ਤੋਂ ਔਪਟ-ਆਉਟ ਕਰ ਸਕਦੇ ਹੋ।
ਸਾਡੀਆਂ ਕਈ ਵੈਬ ਸਾਈਟਾਂ ਅਤੇ ਔਨਲਾਈਨ ਸੇਵਾਵਾਂ ਐਡਵਰਟਾਈਜਿੰਗ ਰਾਹੀਂ ਸਮਰਥਿਤ ਹਨ।
Microsoft ਸਾਈਟਾਂ ਅਤੇ ਸੇਵਾਵਾਂ ਤੇ ਜਿਆਦਾਤਰ ਔਨਲਾਈਨ ਵਿਗਿਆਪਨ Microsoft ਐਡਵਰਟਾਈਜਿੰਗ ਰਾਹੀਂ ਵਿਖਾਏ ਜਾਂਦੇ ਹਨ। ਜਦੋਂ ਅਸੀਂ ਤੁਹਾਨੂੰ ਔਨਲਾਈਨ ਵਿਗਿਆਪਨ ਦਿਖਾਉਂਦੇ ਹਾਂ ਤਾਂ ਹਰ ਵਾਰ ਵਿਗਿਆਪਨ ਦਿਖਾਉਣ ਵੇਲੇ ਤੁਹਾਡੇ ਕੰਪਿਊਟਰ ਨੂੰ ਪਹਿਚਾਨਣ ਲਈ ਅਸੀਂ ਤੁਹਾਡੇ ਕੰਪਿਊਟਰ ਤੇ ਇੱਕ ਜਾਂ ਵਧੇਰੀਆਂ ਕੂਕੀਜ਼ ਰੱਖਾਂਗੇ। ਕਿਉਂਕਿ ਅਸੀਂ ਆਪਣੀਆਂ ਵੈਬ ਸਾਈਟਾਂ ਦੇ ਨਾਲ ਹੀ ਨਾਲ ਸਾਡੇ ਵਿਗਿਆਪਨ ਕਰਨ ਅਤੇ ਪ੍ਰਕਾਸ਼ਨ ਕਰਨ ਵਾਲੇ ਭਾਈਵਾਲ ਦੀ ਸਾਈਟਾਂ ਤੇ ਵਿਗਿਆਪਨ ਵਿਖਾਉਂਦੇ ਹਾਂ, ਅਸੀਂ ਸਮੇਂ ਦੇ ਨਾਲ-ਨਾਲ ਉਨ੍ਹਾਂ ਪੇਜ਼ਾਂ ਦੀ ਕਿਸਮਾਂ, ਸਮਗਰੀ ਅਤੇ ਵਿਗਿਆਪਨ, ਜੋ ਤੁਸੀਂ ਜਾਂ ਦੂਸਰੇ ਤੁਹਾਡੇ ਕੰਪਿਊਟਰ ਦੀ ਵਰਤੋਂ ਨਾਲ ਖੋਲਦੇ ਜਾ ਵੇਖਦੇ ਹਨ, ਦੇ ਬਾਰੇ ਜਾਣਕਾਰੀ ਇਕੱਤਰ ਕਰਨ ਵਿੱਚ ਸਮਰਥ ਹਾਂ। ਇਹ ਜਾਣਕਾਰੀ ਕਈ ਉਦੇਸ਼ਾ ਲਈ ਵਰਤੀ ਜਾਂਦੀ ਹੈ, ਉਦਾਹਰਨ ਲਈ, ਇਹ ਸਾਨੂੰ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਵਿੱਚ ਮਦਦ ਕਰਦੀ ਹੈ ਕਿ ਤੁਸੀਂ ਬਾਰ-ਬਾਰ ਇੱਕੋ ਹੀ ਵਿਗਿਆਪਨ ਨਾ ਵੇਖਦੇ ਰਹੋ। ਅਸੀਂ ਇਸ ਜਾਣਕਾਰੀ ਨੂੰ ਨਿਸ਼ਾਨੇ ਵਾਲੇ ਵਿਗਿਆਪਨਾਂ ਦੀ ਚੋਣ ਅਤੇ ਵਿਖਾਉਣ ਲਈ ਵੀ ਕਰਦੇ ਹਾਂ ਜੋ ਅਸੀਂ ਸਮਝਦੇ ਹਾਂ ਕਿ ਤੁਹਾਡੇ ਲਈ ਦਿਲਚਸਪੀ ਵਾਲੇ ਹੋ ਸਕਦੇ ਹਨ।
ਤੁਸੀਂ ਸਾਡੇ ਔਪਟ-ਆਉਟ ਪੇਜ਼ ਤੇ ਜਾ ਕੇ Microsoft ਐਡਵਰਟਾਈਜਿੰਗ ਤੋਂ ਆਉਣ ਵਾਲੇ ਵਿਗਿਆਪਨਾਂ ਤੋਂ ਔਪਟ-ਆਉਟ ਕਰ ਸਕਦੇ ਹੋ। ਇਸ ਬਾਰੇ ਵਧੇਰੀ ਜਾਣਕਾਰੀ ਲਈ ਕਿ Microsoft ਐਡਵਰਟਾਈਜਿੰਗ ਜਾਣਕਾਰੀ ਕਿਵੇਂ ਇਕੱਤਰ ਅਤੇ ਵਰਤੋਂ ਕਰਦਾ ਹੈ, ਕਿਰਪਾ ਕਰਕੇ Microsoft ਐਡਵਰਟਾਈਜਿੰਗ ਪ੍ਰੀਵੇਸੀ ਸਟੇਟਮੇਂਟਵੇਖੋ।
ਅਸੀਂ ਤੀਜੇ ਪੱਖ ਦੀਆਂ ਵਿਗਿਆਪਨ ਕੰਪਨੀਆਂ, ਜਿਸ ਵਿੱਚ ਦੂਜੇ ਵਿਗਿਆਪਨ ਦੇ ਨੇਟਵਰਕ ਵੀ ਸ਼ਾਮਿਲ ਹਨ, ਨੂੰ ਵੀ ਸਾਡੀਆਂ ਸਾਈਟਾਂ ਤੇ ਵਿਗਿਆਪਨ ਵਿਖਾਉਣ ਲਈ ਮਨਜ਼ੂਰੀ ਦਿੰਦੇ ਹਾਂ। ਕੁਝ ਮਾਮਲਿਆਂ ਵਿੱਚ, ਇਹ ਤੀਜੇ ਪੱਖ ਤੁਹਾਡੇ ਕੰਪਿਊਟਰ ਤੇ ਕੂਕੀਜ਼ ਵੀ ਰੱਖ ਸਕਦੇ ਹਨ। ਇਨ੍ਹਾਂ ਕੰਪਨੀਆਂ ਵਿੱਚ ਇਸ ਵੇਲੇ ਸ਼ਾਮਿਲ ਹਨ, ਪਰ ਇਨ੍ਹਾਂ ਤੱਕ ਹੀ ਸੀਮਿਤ ਨਹੀਂ ਹਨ: 24/7 Real Media, adblade, AdConion, AdFusion, Advertising.com, AppNexus, Bane Media, Brand.net, CasaleMedia, Collective Media, InMobi, Interclick, Jumptap, Millennial Media, Nugg.ad AG, Mobclix, Mojiva, SpecificMedia, Tribal Fusion, ValueClick, Where.com, Yahoo!, YuMe, Zumobi.ਇਹ ਕੰਪਨੀਆਂ ਉਨ੍ਹਾਂ ਦੀਆਂ ਕੂਕੀਜ਼ ਦੇ ਆਧਾਰ ਤੇ ਤੁਹਾਨੂੰ ਵਿਗਿਆਪਨ ਚੁਣਨ ਦਾ ਮੋਕਾ ਦੇ ਸਕਦੀਆਂ ਹਨ। ਤੁਸੀਂ ਉੱਤੇ ਦਿੱਤੀਆਂ ਕੰਪਨੀਆਂ ਦੇ ਨਾਂਵਾਂ 'ਤੇ ਕਲਿੱਕ ਕਰਕੇ ਅਤੇ ਹਰ ਕੰਪਨੀ ਦੇ ਵੈਬ ਸਾਈਟਾਂ ਦੇ ਲਿੰਕਾਂ ਤੇ ਜਾ ਕੇ ਵਧੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ 'ਚੋਂ ਕਈ ਨੈਟਵਰਕ ਐਡਵਰਟਾਈਜਿੰਗ ਇਨੀਸ਼ੀਏਟਿਵ ਜਾਂ ਡਿਜਿਟਲ ਐਡਵਰਟਾਈਜਿੰਗ ਐਲਾਇਨਸ, ਦੇ ਸਦੱਸ ਵੀ ਹਨ, ਜੋ ਆਸਾਨੀ ਨਾਲ ਭਾਗ ਲੈਣ ਵਾਲੀ ਕੰਪਨੀਆਂ ਵੱਲੋਂ ਦਿੱਤੇ ਗਏ ਵਿਗਿਆਪਨਾਂ 'ਚੋਂ ਔਪਟ-ਆਉਟ ਕਰਨ ਦਾ ਆਸਾਨ ਤਰੀਕਾ ਦਿੰਦੀਆਂ ਹਨ।
ਤੁਸੀਂ Microsoft ਸਾਈਟਾਂ ਅਤੇ ਸੇਵਾਵਾਂ ਤੋਂ ਭਵਿੱਖ ਵਿੱਚ ਭੇਜੀਆਂ ਜਾਣ ਵਾਲੀਆਂ ਵਿਗਿਆਪਨ ਸੰਬੰਧੀ ਈ-ਮੇਲ ਨੂੰ ਤੁਹਾਡੇ ਵੱਲੋਂ ਪ੍ਰਾਪਤ ਈ-ਮੇਲ ਵਿੱਚ ਦਿੱਤੇ ਖਾਸ ਨਿਰਦੇਸ਼ਾਂ ਦੀ ਪਾਲਣਾ ਕਰਕੇ ਰੋਕ ਸਕਦੇ ਹੋ। ਸੰਬੰਧਿਤ ਸੇਵਾ ਦੇ ਅਧਾਰ ਤੇ, ਤੁਹਾਡੇ ਕੋਲ ਕਿਸੇ ਖ਼ਾਸ Microsoft ਸਾਈਟ ਜਾਂ ਸੇਵਾਵਾਂ ਲਈ ਵਿਗਿਆਪਨ ਸੰਬੰਧੀ ਈ-ਮੇਲ, ਟੈਲੀਫੋਨ ਕਾਲਾਂ, ਅਤੇ ਡਾਕ ਪੱਤਰ ਬਾਰੇ ਪਹਿਲਾਂ ਤੋਂ ਹੀ ਕਿਰਿਆਸ਼ੀਲ ਚੋਣਾਂ ਕਰਨ ਦਾ ਹੱਕ ਮੌਜੂਦ ਹੋ ਸਕਦਾ ਹੈ।
ਜੇਕਰ ਤੁਸੀਂ ਸਾਡੇ ਤੋਂ ਵਿਗਿਆਪਨ ਸੰਬੰਧੀ ਈ-ਮੇਲ ਪ੍ਰਾਪਤ ਕਰਦੇ ਹੋ ਅਤੇ ਉਸ ਨੂੰ ਭਵਿੱਖ ਵਿੱਚ ਰੋਕਣਾ ਚਾਉਂਦੇ ਹੋ ਤਾਂ ਤੁਸੀਂ ਉਸ ਸੰਦੇਸ਼ ਵਿੱਚ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਅਜਿਹਾ ਕਰ ਸਕਦੇ ਹੋ।
ਸੰਬੰਧਿਤ ਸੇਵਾ ਦੇ ਅਧਾਰ ਤੇ, ਤੁਹਾਡੇ ਕੋਲ ਕਿਸੇ ਖ਼ਾਸ Microsoft ਸਾਈਟ ਜਾਂ ਸੇਵਾਵਾਂ ਲਈ ਵਿਗਿਆਪਨ ਸੰਬੰਧੀ ਈ-ਮੇਲ, ਟੈਲੀਫੋਨ ਕਾਲਾਂ, ਅਤੇ ਡਾਕ ਪੱਤਰ ਬਾਰੇ ਪਹਿਲਾਂ ਤੋਂ ਹੀ ਕਿਰਿਆਸ਼ੀਲ ਚੋਣਾਂ ਕਰਨ ਦਾ ਹੱਕ ਮੌਜੂਦ ਹੋ ਸਕਦਾ ਹੈ।
ਇਹ ਚੋਣਾਂ ਔਨਲਾਈਨ ਵਿਗਿਆਪਨ ਦੇ ਪ੍ਰਦਰਸ਼ਨ ਤੇ ਲਾਗੂ ਨਹੀਂ ਹੁੰਦੀਆਂ ਹਨ: ਇਸ ਮੁੱਦੇ ਉੱਤੇ ਜਾਣਕਾਰੀ ਲਈ ਕਿਰਪਾ ਕਰਕੇ "ਵਿਗਿਆਪਨ ਦਾ ਪ੍ਰਦਰਸ਼ਨ (ਔਪਟ-ਆਉਟ)" ਸੈਕਸ਼ਨ ਦਾ ਹਵਾਲਾ ਲਓ। ਨਾ ਹੀ ਉਹ ਲਾਜ਼ਮੀ ਸੇਵਾ ਸੰਚਾਰਾਂ ਤੇ ਲਾਗੂ ਹਨ ਜੋ ਕੁਝ ਖ਼ਾਸ Microsoft ਸੇਵਾਵਾਂ ਦਾ ਹਿੱਸਾ ਮੰਨੇ ਜਾਂਦੇ ਹਨ, ਜੋ ਤੁਸੀਂ ਸਮੇਂ-ਸਮੇਂ ਤੇ ਪ੍ਰਾਪਤ ਕਰ ਸਕਦੇ ਹੋ ਜਦ ਤੱਕ ਕਿ ਤੁਸੀਂ ਸੇਵਾ ਨੂੰ ਰੱਦ ਨਹੀਂ ਕਰਦੇ।
Microsoft ਖਾਤਾ (ਪਹਿਲਾਂ Windows Live ID ਅਤੇ Microsoft Passport ਦੇ ਰੂਪ ਵਿੱਚ ਜਾਣਿਆ ਜਾਂਦਾ ਸੀ) ਇਹ ਇੱਕ ਸੇਵਾ ਹੈ ਜੋ ਤੁਹਾਨੂੰ Microsoft ਉਤਪਾਦਾਂ, ਵੇਬ ਸਾਈਟਾਂ ਅਤੇ ਸੇਵਾਵਾਂ, ਦੇ ਨਾਲ-ਨਾਲ ਜੋ Microsoft ਹਿਸੇਦਾਰਾਂ ਦੇ ਉਤੇ ਸਾਈਨ ਇੰਨ ਕਰਨ ਦੀ ਇਜਾਜ਼ਤ ਦਿੰਦਾ ਹੈ। ਜਦੋਂ ਤੁਸੀਂ ਕੋਈ Microsoft ਖਾਤਾ ਬਣਾਓਗੇ, ਅਸੀਂ ਤੁਹਾਨੂੰ ਕੁਝ ਜਾਣਕਾਰੀ ਪ੍ਰਦਾਨ ਕਰਨ ਲਈ ਕਹਿੰਦੇ ਹਾਂ। ਜਦੋਂ ਤੁਸੀਂ Microsoft ਖਾਤੇ ਦੀ ਵਰਤੋਂ ਨਾਲ ਕਿਸੇ ਸਾਈਟ ਜਾ ਸੇਵਾ ਤੇ ਸਾਈਨ ਇੰਨ ਕਰਦੇ ਹੋ, ਅਸੀਂ ਸਾਈਟ ਅਤੇ ਸੇਵਾ ਦੇ ਵੱਲੋਂ ਤੁਹਾਡੀ ਪਛਾਣ ਦੀ ਪੜਤਾਲ ਕਰਨ ਲਈ ਕੁਝ ਜਾਣਕਾਰੀ ਇੱਕਠੀ ਕਰਦੇ ਹਾਂ, ਤਾਂ ਜੋ ਤੁਹਾਨੂੰ ਖਾਤੇ ਦੇ ਦੂਸ਼ਤ ਪ੍ਰਯੋਗ ਬਚਾਇਆ ਜਾ ਸਕੇ, ਅਤੇ Microsoft ਖਾਤਾ ਸੇਵਾ ਦੀ ਕੁਸ਼ਲਤਾ ਅਤੇ ਸੁਰੱਖਿਆ ਨੂੰ ਬਚਾਇਆ ਜਾ ਸਕੇ। ਅਸੀਂ ਤੁਹਾਡੇ ਆਪਣੇ Microsoft ਖਾਤੇ ਦੇ ਰਾਹੀਂ ਸਾਈਨ ਇੰਨ ਕੀਤੀ ਜਾਣ ਵਾਲੀ ਕਿਸੇ ਸਾਈਟ ਅਤੇ ਸੇਵਾ ਨੂੰ ਵੀ ਕੁਝ ਵਿਸ਼ੇਸ਼ ਜਾਣਕਾਰੀ ਭੇਜਦੇ ਹਾਂ।
Microsoft ਖਾਤੇ ਬਾਰੇ ਵਧੇਰੇ ਜਾਣਕਾਰੀ ਵੇਖਣ ਲਈ, ਜਿਸ ਵਿੱਚ Microsoft ਖਾਤਾ ਕਿਵੇਂ ਬਣਾਉਣਾ ਅਤੇ ਵਰਤੋਂ ਕਰਨਾ ਹੈ, ਕਿਵੇਂ ਖਾਤਾ ਸੰਪਾਦਿਤ ਕਰਨਾ ਹੈ ਅਤੇ ਕਿਵੇਂ ਅਸੀਂ Microsoft ਖਾਤੇ ਸੰਬੰਧੀ ਜਾਣਕਾਰੀ ਕਿਵੇਂ ਇੱਕਠੀ ਅਤੇ ਵਰਤੋਂ ਕਰਦੇ ਹਾਂ, ਸ਼ਾਮਿਲ ਹੈ, ਕਿਰਪਾ ਕਰਕੇ ਹੋਰ ਸਿੱਖੋ ਤੇ ਕਲਿੱਕ ਕਰੋ।
Microsoft ਖਾਤਾ (ਪਹਿਲਾਂ Windows Live ID ਅਤੇ Microsoft Passport ਦੇ ਰੂਪ ਵਿੱਚ ਜਾਣਿਆ ਜਾਂਦਾ ਸੀ) ਇਹ ਇੱਕ ਸੇਵਾ ਹੈ ਜੋ ਤੁਹਾਨੂੰ Microsoft ਉਤਪਾਦਾਂ, ਵੇਬ ਸਾਈਟਾਂ ਅਤੇ ਸੇਵਾਵਾਂ, ਦੇ ਨਾਲ-ਨਾਲ ਜੋ Microsoft ਹਿਸੇਦਾਰਾਂ ਦੇ ਉਤੇ ਸਾਈਨ ਇੰਨ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਵਿੱਚ ਹੇਠਾਂ ਦਿੱਤੇ ਹਾਰ ਉਤਪਾਦ, ਵੈਬ ਸਾਈਟਾਂ ਅਤੇ ਸੇਵਾਵਾਂ ਸ਼ਾਮਿਲ ਹਨ ਜਿਵੇਂ ਕਿ:
ਇੱਕ Microsoft ਖਾਤਾ ਬਣਾਉਣਾ।
ਤੁਸੀਂ ਇਥੇ ਇੱਕ ਈ-ਮੇਲ ਪਤਾ, ਇੱਕ ਪਾਸ ਵਰਡ ਅਤੇ ਹੋਰ ਦੂਸਰੇ "ਖਾਤਾ ਸਬੂਤ" ਜਿਵੇਂ ਕਿ ਦੂਜਾ ਈ-ਮੇਲ ਪਤਾ, ਇੱਕ ਫੋਨ ਨੰਬਰ ਅਤੇ ਇੱਕ ਸਵਾਲ ਅਤੇ ਗੁਪਤ ਉੱਤਰ ਦੇ ਕੇ Microsoft ਖਾਤਾ ਬਣਾ ਸਕਦੇ ਹੋ। ਅਸੀਂ ਤੁਹਾਡੇ "ਖਾਤਾ ਸਬੂਤਾਂ" ਦੀ ਵਰਤੋਂ ਸਿਰਫ਼ ਸੁਰੱਖਿਆ ਲਈ ਕਰਦੇ ਹਾਂ - ਉਦਾਹਰਨ ਲਈ, ਉਸ ਵੇਲੇ ਜਦੋਂ ਤੁਸੀਂ ਆਪਣਾ Microsoft ਖਾਤਾ ਖੋਲ ਨਾ ਸਕੋ ਅਤੇ ਸਹਾਇਤਾ ਦੀ ਲੋੜ ਹੋਵੇ, ਜਾਂ ਜੇਕਰ ਤੁਸੀਂ ਆਪਣੇ Microsoft ਖਾਤੇ ਨਾਲ ਜੁੜੇ ਈ-ਮੇਲ ਪਤੇ ਨੂੰ ਖੋਲ ਨਾ ਸਕੋ ਤਾਂ ਪਾਸਵਰਡ ਬਦਲੀ ਕਰਨਾ ਹੋਵੇ ਤਾਂ ਤੁਹਾਡੀ ਪਛਾਣ ਦੀ ਤਸਦੀਕ ਕਰਨ ਲਈ। ਕੁਝ ਸੇਵਾਵਾਂ ਨੂੰ ਵਾਧੂ ਸੁਰੱਖਿਆ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਮਾਮਲਿਆਂ ਵਿੱਚ, ਤੁਹਾਨੂੰ ਇੱਕ ਵੱਖਰੀ ਸੁਰਖਿਆ ਕੁੰਝੀ ਬਣਾਉਣ ਲਈ ਕਿਹਾ ਜਾ ਸਕਦਾ ਹੈ। ਈ-ਮੇਲ ਅਤੇ ਪਾਸ ਵਰਡ ਜੋ ਤੁਸੀਂ Microsoft ਖਾਤੇ ਵਿੱਚ ਸਾਈਨ ਇੰਨ ਕਰਨ ਲਈ ਵਰਤਦੇ ਹੋ ਉਹ ਤੁਹਾਡੇ ਪਰੀਚੈ-ਪੱਤਰ ਹਨ ਜੋ ਤੁਹਾਨੂੰ ਸਾਡੇ ਨੇਟਵਰਕ ਦੀ ਵਰਤੋਂ ਦੀ ਇਜਾਜ਼ਤ ਦਿੰਦੇ ਹਨ। ਇਸ ਦੇ ਇਲਾਵਾ, ਤੁਹਾਡੇ ਪਰੀਚੈ-ਪੱਤਰ ਨੂੰ ਇੱਕ 64-ਬਿਟ ਦਾ ਵਿਲੱਖਣ ID ਨੰਬਰ ਦਿੱਤਾ ਜਾਵੇਗਾ ਅਤੇ ਉਹ ਤੁਹਾਡੇ ਪਰੀਚੈ-ਪੱਤਰ ਅਤੇ ਤੁਹਾਡੇ ਨਾਲ ਜੁੜੀ ਜਾਣਕਾਰੀ ਦੀ ਪਛਾਣ ਲਈ ਵਰਤਿਆ ਜਾਏਗਾ।
ਜਦੋਂ ਤੁਸੀਂ ਇੱਕ Microsoft ਖਾਤਾ ਬਣਾਉਂਦੇ ਹੋ ਤਾਂ ਅਸੀਂ ਤੁਹਾਨੂੰ ਹੇਠਾਂ ਦਿੱਤੀ ਜਨ-ਅੰਕੜੇ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਵੀ ਕਹਾਂਗੇ: ਲਿੰਗ; ਦੇਸ਼; ਜਨਮ ਮਿਤੀ; ਅਤੇ ਡਾਕ ਕੋਡ। ਅਸੀਂ ਜਨਮ ਮਿਤੀ ਦੀ ਵਰਤੋਂ ਬੱਚਿਆ ਵੱਲੋਂ ਮਾਂ-ਪਿਉ ਅਤੇ ਸਰਪ੍ਰਸਤ ਤੋਂ Microsoft ਖਾਤੇ ਦੀ ਵਰਤੋਂ ਲਈ ਉਚਿਤ ਸਹਿਮਤੀ ਲੈਣ ਲਈ ਕਰ ਸਕਦੇ ਹਾਂ, ਜੋ ਸਥਾਨਕ ਕਨੂੰਨਾਂ ਰਾਹੀਂ ਲੋੜੀਂਦਾ ਹੈ। ਇਸ ਦੇ ਨਾਲ, ਇਸ ਜਨ ਅੰਕੜੇ ਦੀ ਜਾਣਕਾਰੀ ਦੀ ਵਰਤੋਂ ਸਾਡੇ ਔਨਲਾਈਨ ਵਿਗਿਆਪਨ ਸਿਸਟਮਾਂ ਵੱਲੋਂ ਤੁਹਾਨੂੰ ਤੁਹਾਡੀ ਪਸੰਦ ਦੇ ਉਤਪਾਦਾਂ ਅਤੇ ਸੇਵਾਵਾਂ ਦੇ ਵਿਗਿਆਪਨਾਂ ਬਾਰੇ ਦੱਸੇਗਾ ਜੋ ਤੁਹਾਨੂੰ ਮਦਦਗਾਰ ਲੱਗ ਸਕਦੀ ਹੈ, ਪਰ ਸਾਡਾ ਵਿਗਿਆਪਨ ਸਿਸਟਮ ਕਦੇ ਵੀ ਤੁਹਾਡਾ ਨਾਮ ਜਾ ਸੰਪਰਕ ਦੀ ਜਾਣਕਾਰੀ ਨਹੀਂ ਲਵੇਗਾ। ਦੂਜੇ ਸ਼ਬਦਾਂ ਵਿੱਚ, ਸਾਡੇ ਵਿਗਿਆਪਨ ਸਿਸਟਮ ਅਜਿਹੀ ਕੋਈ ਜਾਣਕਾਰੀ ਨਹੀਂ ਰੱਖਦਾ ਜਾਂ ਦੀ ਵਰਤੋਂ ਨਹੀਂ ਕਰਦਾ ਜਿਸ ਨਾਲ ਤੁਹਾਡੀ ਵਿਅਕਤੀਗਤ ਅਤੇ ਪ੍ਰਤੱਖ ਪਹਿਚਾਣ ਕੀਤੀ ਜਾ ਸਕੋ (ਜਿਵੇਂ ਨਾਂ, ਈ-ਮੇਲ ਪਤਾ ਅਤੇ ਫੋਨ ਨੰਬਰ)। ਜੇਕਰ ਤੁਸੀਂ ਵਿਅਕਤੀਗਤ ਵਿਗਿਆਪਨ ਨਹੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਤਰਜੀਹ ਆਪਣੇ Microsoft ਖਾਤੇ ਤੇ ਇਸ ਪੇਜ਼ ਤੇ ਜਾ ਕੇ ਦਰਜ਼ ਕਰ ਸਕਦੇ ਹੋ ਤਾਂ ਜੋ ਜਦੋਂ ਤੁਸੀਂ ਵੈਬ ਸਾਈਟਾਂ ਜਾ ਸੇਵਾਵਾਂ ਤੇ ਤੁਹਾਡੇ Microsoft ਖਾਤੇ ਨਾਲ ਸਾਈਨ ਇੰਨ ਕਰੋ ਤਾਂ ਸਦਾ ਵਿਗਿਆਪਨ ਸਿਸਟਮ ਤੁਹਾਨੂੰ ਵਿਅਕਤੀਗਤ ਵਿਗਿਆਪਨ ਨਹੀਂ ਭੇਜੇਗਾ। Microsoft ਵਿਗਿਆਪਨ ਲਈ ਜਾਣਕਾਰੀ ਕਿਵੇਂ ਕਰਦਾ ਹੈ ਇਹ ਜਾਣਨ ਲਈ ਕਿਰਪਾ ਕਰਕੇ Microsoft Advertising ਪ੍ਰੀਵੇਸੀ ਸੱਪਲੀਮੈਂਟਨੂੰ ਵੇਖੋ।
ਜਦੋਂ Microsoft ਖਾਤੇ ਲਈ ਸਾਈਨ ਇੰਨ ਕਰੋ ਤਾਂ ਤੁਸੀ Microsoft ਵੱਲੋਂ ਦਿੱਤੇ ਈ-ਮੇਲ ਪਤੇ (ਜਿਵੇਂ live.com, hotmail.com, ਜਾਂ msn.com ਤੇ ਨਾਲ ਅੰਤ ਹੋਣ ਵਾਲੇ) ਜਾਂ ਤੀਜੇ ਪੱਖ ਵੱਲੋਂ ਪ੍ਰਦਾਨ ਕੀਤੇ ਈ-ਮੇਲ ਪਤੇ (ਜਿਵੇਂ gmail.com ਜਾਂ yahoo.com ਤੇ ਨਾਲ ਅੰਤ ਹੋਣ ਵਾਲੇ) ਦੀ ਵਰਤੋਂ ਕਰ ਸਕਦੇ ਹੋ।
Microsoft ਖਾਤਾ ਬਣਾਉਣ ਤੇ, ਅਸੀਂ ਤੁਹਾਨੂੰ ਈ-ਮੇਲ ਭੇਜਾਂਗੇ ਜਿਸ ਵਿੱਚ ਤੁਹਾਡੇ Microsoft ਖਾਤੇ ਨਾਲ ਜੁੜੀ ਈ-ਮੇਲ ਪਤੇ ਦੇ ਮਾਲਕ ਹੋਣ ਦੀ ਪਹਿਚਾਣ ਕਰਨ ਲਈ ਕਿਹਾ ਜਾਏਗਾ। ਇਹ ਈ-ਮੇਲ ਦੀ ਪ੍ਰਮਾਣਿਕਤਾ ਪਤਾ ਲਗਾਉਣ ਲਈ ਬਣਾਇਆ ਗਿਆ ਹੈ ਅਤੇ ਈ-ਮੇਲ ਪਤੇ ਦੀ ਉਸ ਦੇ ਮਾਲਕ ਦੀ ਮਰਜ਼ੀ ਦੇ ਬਗੈਰ ਵਰਤੋਂ ਕਰਨ ਨੂੰ ਰੋਕਦਾ ਹੈ। ਇਸ ਦੇ ਬਾਅਦ, ਅਸੀਂ ਤੁਹਾਨੂੰ Microsoft ਉਤਪਾਦ ਅਤੇ ਸੇਵਾਵਾਂ ਦੀ ਤੁਹਾਡੀ ਵਰਤੋਂ ਸੰਬੰਧੀ ਕੋਈ ਵੀ ਸੰਚਾਰ ਕਰਨ ਲਈ ਉਸ ਈ ਮੇਲ ਪਤੇ ਦੀ ਵਰਤੋਂ ਕਰਾਂਗੇ; ਅਸੀਂ ਤੁਹਾਨੂੰ ਸਥਾਨਕ ਕਨੂੰਨ ਦੇ ਇਜਾਜ਼ਤ ਅਨੁਸਾਰ Microsoft ਉਤਪਾਦ ਅਤੇ ਸੇਵਾਵਾਂ ਦੀ ਪ੍ਰਚਾਰ ਦੀਆਂ ਈ ਮੇਲਾਂ ਵੀ ਭੇਜ ਸਕਦੇ ਹਾਂ। ਪ੍ਰਚਾਰ ਸੰਬੰਧੀ ਸੰਚਾਰ ਪ੍ਰਾਪਤੀ ਦੇ ਪ੍ਰਬੰਧਣ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਚਾਰਤੇ ਜਾਓ।
ਜੇਕਰ ਤੁਸੀਂ Microsoft ਤੇ ਖਾਤਾ ਬਣਾਉਣ ਦੀ ਕੋਸਿਸ਼ ਕਰਦੇ ਹੋ ਅਤੇ ਪਾਉਂਦੇ ਹੋ ਕਿ ਕਿਸੇ ਹੋਰ ਨੇ ਪਹਿਲਾਂ ਤੋਂ ਹੀ ਤੁਹਾਡੇ ਈ-ਮੇਲ ਪਤੇ ਅਤੇ ਉਪਭੋਗਤਾ ਨਾਂ ਨਾਲ ਪਰੀਚੈ-ਪੱਤਰ ਬਣਾਏ ਹੋਏ ਹਨ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਅਤੇ ਬੇਨਤੀ ਕਰੋ ਕਿ ਉਹ ਦੂਜਾ ਵਿਅਕਤੀ ਦੂਜਾ ਉਪਭੋਗਤਾ ਨਾਂ ਅਪਣਾਏ ਤਾਂ ਜੋ ਜਦੋਂ ਤੁਸੀਂ ਆਪਣਾ ਪਰਿਚੈ-ਪੱਤਰ ਬਣਾਓ ਤੁਸੀਂ ਆਪਣੇ ਈ-ਮੇਲ ਦੀ ਵਰਤੋਂ ਕਰ ਸਕੋ।
ਆਪਣੇ Microsoft ਖਾਤੇ ਨਾਲ ਸੋਫਟਵੇਅਰ, ਸਾਈਟਾਂ ਅਤੇ ਸੇਵਾਵਾਂ ਤੇ ਸਾਈਨ ਇੰਨ ਕਰਨਾ।
ਜਦੋਂ ਤੁਸੀਂ Microsoft ਖਾਤੇ ਦੀ ਵਰਤੋਂ ਨਾਲ ਕਿਸੇ ਸਾਈਟ ਜਾ ਸੇਵਾ ਤੇ ਸਾਈਨ ਇੰਨ ਕਰਦੇ ਹੋ ਤਾਂ ਅਸੀਂ ਸਾਈਟ ਅਤੇ ਸੇਵਾ ਦੇ ਵੱਲੋਂ ਤੁਹਾਡੀ ਪਹਿਚਾਣ ਦੀ ਪੜਤਾਲ ਕਰਨ ਲਈ, ਖਾਤੇ ਦੀ ਗਲਤ ਵਰਤੋਂ ਹੋਣ ਤੋਂ ਬਚਾਉਣ ਲਈ, ਅਤੇ Microsoft ਖਾਤਾ ਸੇਵਾਵਾਂ ਦੀ ਕੁਸ਼ਲਤਾ ਅਤੇ ਸੁਰੱਖਿਆ ਲਈ ਕੁਝ ਜਾਣਕਾਰੀ ਇੱਕਠੀ ਕਰਦੇ ਹਾਂ। ਉਦਾਹਰਣ ਲਈ, ਉਸ ਵੇਲੇ ਜਦੋਂ ਤੁਸੀਂ ਸਾਈਨ ਇਨ ਕਰਦੇ ਹੋ ਤਾਂ Microsoft ਖਾਤਾ ਸੇਵਾ ਤੁਹਾਡੇ ਪਰੀਚੈ-ਪੱਤਰ ਅਤੇ ਹੋਰ ਜਾਣਕਾਰੀ ਪ੍ਰਾਪਤ ਅਤੇ ਦਰਜ਼ ਕਰਦਾ ਹੈ, ਜਿਵੇਂ ਕਿ ਤੁਹਾਡੇ ਪਰੀਚੈ-ਪੱਤਰ ਨੂੰ ਦਿੱਤੀ ਗਈ 64-ਬਿਟ ਦੀ ਵਿਲੱਖਣ ਆਈ ਡੀ ਨੰਬਰ, ਤੁਹਾਡਾ ID ਪਤਾ, ਤੁਹਾਡੇ ਵੈਬ ਬ੍ਰਾਉਜ਼ਰ ਦੀ ਕਿਸਮ ਅਤੇ ਸਮੇਂ ਅਤੇ ਤਾਰੀਖ਼। ਇਸਦੇ ਇਲਾਵਾ, ਜੇਕਰ ਤੁਸੀਂ ਇੱਕ Microsoft ਖਾਤੇ ਦੀ ਵਰਤੋਂ ਕਿਸੇ ਯੰਤਰ ਜਾਂ ਸਾਫਟਵੇਯਰ, ਜੋ ਇੱਕ ਡਿਵਾਈਜ਼ ਤੇ ਸਥਾਪਤ ਹੈ, ਵਿੱਚ ਸਾਈਨ -ਇੰਨ ਕਰਨ ਲਈ ਕਰਦੇ ਹੈ ਤਾਂ ਇੱਕ ਬੇਤਰਤੀਬ ਵਿਲੱਖਣ ID ਉਸ ਯੰਤਰ ਨੂੰ ਦਿੱਤੀ ਜਾਂਦੀ ਹੈ ਤਾਂ ਇਹ ਬੇਤਰਤੀਬ ਵਿਲੱਖਣ ID Microsoft ਖਾਤਾ ਸੇਵਾ ਵਿੱਚ ਤੁਹਾਡੇ ਪਰੀਚੈ-ਪੱਤਰ ਦੇ ਹਿੱਸੇ ਦੇ ਤੌਰ ਤੇ ਭੇਜਿਆ ਜਾਵੇਗਾ ਜਦੋਂ ਤੁਸੀਂ ਬਾਅਦ ਵਿੱਚ ਆਪਣੇ Microsoft ਖਾਤੇ ਦੇ ਨਾਲ ਸਾਈਟ ਜਾਂ ਸੇਵਾ ਵਿੱਚ ਸਾਈਨ ਇਨ ਕਰ ਸਕਦੇ ਹੋ। Microsoft ਖਾਤਾ ਸੇਵਾ ਹੇਠਾਂ ਲਿਖੀ ਜਾਣਕਾਰੀ ਉਸ ਸਾਈਟ ਜਾਂ ਸੇਵਾ ਨੂੰ ਭੇਜਦਾ ਹੈ ਜਿੱਥੇ ਤੁਸੀਂ ਸਾਈਨ ਇਨ ਕੀਤਾ ਹੈ: ਇੱਕ ਵਿਲੱਖਣ ID ਨੰਬਰ ਜੋ ਉਸ ਸਾਈਟ ਜਾਂ ਸੇਵਾ ਨੂੰ ਇਹ ਨਿਰਧਾਰਿਤ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਇੱਕ ਸਾਈਨ ਇੰਨ ਤੋਂ ਦੂਜੇ ਸਾਈਨ ਇੰਨ ਕਰਨ ਵਾਲੇ ਤੁਸੀਂ ਉਹੀ ਵਿਅਕਤੀ ਹੋ; ਤੁਹਾਡੇ ਖਾਤੇ ਨੂੰ ਦਿੱਤਾ ਗਿਆ ਸੰਸਕਰਣ ਨੰਬਰ (ਜਦੋਂ ਤੁਸੀਂ ਸਾਈਨ ਇਨ ਦੀ ਜਾਣਕਾਰੀ ਬਦਲਦੇ ਹੋ ਤੁਹਾਨੂੰ ਇੱਕ ਨਵਾਂ ਨੰਬਰ ਹਰ ਵਾਰ ਦਿੱਤਾ ਜਾਵੇਗਾ); ਕੀ ਤੁਹਾਡੇ ਈ-ਮੇਲ ਪਤੇ ਦੀ ਪੁਸ਼ਟੀ ਕੀਤੀ ਗਈ ਹੈ; ਅਤੇ ਕੀ ਤੁਹਾਡਾ ਖਾਤਾ ਬੰਦ ਕਰ ਦਿੱਤਾ ਗਿਆ ਸੀ।
ਕੁਝ ਤੀਜੇ ਪੱਖ ਦੀਆਂ ਸਾਈਟਾਂ ਅਤੇ ਸੇਵਾਵਾਂ ਜੋ ਤੁਹਾਨੂੰ ਆਪਣੇ Microsoft ਖਾਤੇ ਦੇ ਨਾਲ ਸਾਈਨ ਇੰਨ ਕਰਨ ਦਿੰਦੀਆਂ ਹਨ ਉਨ੍ਹਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਈ-ਮੇਲ ਪਤੇ ਦੀ ਲੋੜ ਹੁੰਦੀ ਹੈ। ਉਨ੍ਹਾਂ ਮਾਮਲਿਆਂ ਵਿੱਚ, ਜਦੋਂ ਤੁਸੀਂ ਸਾਈਨ ਇਨ ਕਰਦੇ ਹੋ, Microsoft ਤੁਹਾਡਾ ਈ-ਮੇਲ ਪਤਾ ਪ੍ਰਦਾਨ ਕਰੇਗਾ ਪਰ ਸਾਈਟ ਜਾਂ ਸੇਵਾ ਨੂੰ ਪਾਸਵਰਡ ਨਹੀਂ ਦੱਸੇਗਾ। ਹਾਲਾਂਕਿ, ਜੇਕਰ ਤੁਸੀਂ ਸਾਈਟ ਜਾਂ ਸੇਵਾ ਨਾਲ ਆਪਣੇ ਪਰੀਚੈ-ਪੱਤਰ ਬਣਾਏ ਹਨ ਤਾਂ ਤੁਹਾਡੇ ਪਾਸਵਰਡ ਨੂੰ ਬਦਲੀ ਕਰਨ ਅਤੇ ਦੂਸਰੀਆਂ ਸਹਾਇਕ ਸੇਵਾਵਾਂ ਪ੍ਰਦਾਨ ਕਰਨ ਲਈ ਇਸਦੀ ਪਹੁੰਚ ਤੁਹਾਡੀ ਪਛਾਣ ਦੇ ਨਾਲ ਜੁੜੀ ਜਾਣਕਾਰੀ ਤੱਕ ਬਹੁਤ ਘੱਟ ਹੋ ਸਕਦੀ ਹੈ।
ਜੇਕਰ ਤੁਸੀਂ ਆਪਣਾ ਖਾਤਾ ਤੀਜੇ ਪੱਖ ਤੋਂ ਪ੍ਰਾਪਤ ਕਰਦੇ ਹੋ, ਜਿਵੇਂ ਕਿਸੇ ਸਕੂਲ, ਵਪਾਰ, ਇੰਟਰਨੇਟ ਪ੍ਰਦਾਤਾ, ਜਾਂ ਡੋਮੇਨ ਦੇ ਪ੍ਰਸ਼ਾਸਕ, ਤਾਂ ਉਸ ਤੀਜੇ ਪੱਖ ਨੂੰ ਤੁਹਾਡੇ ਖਾਤੇ ਉੱਤੇ ਹੱਕ ਪ੍ਰਾਪਤ ਹੋ ਸਕਦੇ ਹਨ, ਜਿਸ ਵਿੱਚ ਪਾਸਵਰਡ ਬਦਲੀ ਕਰਨਾ, ਤੁਹਾਡੇ ਖਾਤੇ ਦੀ ਵਰਤੋਂ ਜਾਂ ਪ੍ਰੋਫਾਇਲ ਡਾਟਾ ਨੂੰ ਵੇਖਣ, ਖਾਤੇ ਵਿੱਚ ਸਮਗਰੀ ਸਟੋਰ ਕਰਨ ਅਤੇ ਪੜਣ, ਅਤੇ ਤੁਹਾਡਾ ਖਾਤਾ ਮੁਅੱਤਲ ਕਰਨ ਜਾਂ ਰੱਦ ਕਰ ਸਕਣ ਦਾ ਅਧਿਕਾਰ ਹੋ ਸਕਦਾ ਹੈ। ਇਹਨਾਂ ਮਾਮਲਿਆਂ ਵਿੱਚ, ਤੁਸੀਂ Microsoft ਸੇਵਾ ਸਮਝੌਤੇ ਅਤੇ ਤੀਜੇ ਪੱਖ ਵੱਲੋਂ ਵਰਤੋਂ ਲਈ ਰੱਖੀਆਂ ਗਈਆਂ ਕਿਸੇ ਵੀ ਵਾਧੂ ਸ਼ਰਤਾਂ ਦੇ ਅਧੀਨ ਹੁੰਦੇ ਹੋ। ਜੇਕਰ ਤੁਸੀਂ ਕਿਸੇ ਪ੍ਰਬੰਧ ਕੀਤੇ ਗਏ ਡੋਮੇਨ ਦੇ ਪ੍ਰਸ਼ਾਸਕ ਹੋ ਅਤੇ ਆਪਣੇ ਉਪਭੋਗਤਾਵਾਂ ਨੂੰ Microsoft ਖਾਤੇ ਪ੍ਰਦਾਨ ਕੀਤੇ ਹਨ ਤਾਂ ਤੁਸੀਂ ਉਨ੍ਹਾਂ ਸਾਰੀਆਂ ਗਤੀਵਿਧੀਆਂ ਲਈ ਜੁੰਮੇਵਾਰ ਹੋ ਜੋ ਇਸ ਤਰ੍ਹਾਂ ਦੇ ਖਾਤੇ ਵਿੱਚ ਹੁੰਦੀਆਂ ਹਨ।
ਕਿਰਪਾ ਨੋਟ ਕਰੋ ਕਿ ਜੋ ਸਾਈਟਾਂ ਅਤੇ ਸੇਵਾਵਾਂ ਜੋ ਤੁਹਾਨੂੰ Microsoft ਖਾਤੇ ਨਾਲ ਸਾਈਨ ਇੰਨ ਕਰਨ ਦੀ ਇਜਾਜ਼ਤ ਦਿੰਦੀਆਂ ਹਨ ਉਹ ਤੁਹਾਡੇ ਈ-ਮੇਲ ਪਤੇ ਅਤੇ ਹੋਰ ਵਿਅਕਤੀਗਤ ਜਾਣਕਾਰੀ ਜੋ ਤੁਸੀਂ ਉਨ੍ਹਾਂ ਨੂੰ ਦਿੱਤੀਆਂ ਹਨ, ਦੀ ਵਰਤੋਂ ਕਰ ਸਕਦੀਆਂ ਹਨ ਜਿਵੇਂ ਕਿ ਪ੍ਰੀਵੇਸੀ ਸਟੇਟਮੇਂਟ ਵਿੱਚ ਦਿੱਤਾ ਗਿਆ ਹੈ। ਫਿਰ ਵੀ, ਉਹ ਸਿਰਫ਼ ਸੇਵਾ ਜਾਂ ਆਦਾਨ-ਪ੍ਰਦਾਨ, ਜੋ ਤੁਸੀਂ ਬੇਨਤੀ ਕੀਤੀ ਹੋਈ ਹੋ ਸਕਦੀ ਹੈ, ਦੇ ਲਈ Microsoft ਖਾਤਾ ਸੇਵਾ ਦਿੱਤੇ ਵਿਲੱਖਣ ID ਨੰਬਰ ਨੂੰ ਤੀਜੇ ਪੱਖ ਦੇ ਨਾਲ ਸਾਂਝਾ ਕਰ ਸਕਦੇ ਹਨ। ਸਾਰੀਆਂ ਸਾਈਟਾਂ ਅਤੇ ਸੇਵਾਵਾਂ ਜੋ Microsoft ਖਾਤੇ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਲਈ ਪ੍ਰੀਵੇਸੀ ਸਟੇਟਮੇਂਟ ਨੂੰ ਪੋਸਟ ਕਰਨਾ ਜ਼ਰੂਰੀ ਹੈ, ਪਰ ਅਸੀਂ ਉਨ੍ਹਾਂ ਸਾਈਟਾਂ ਦੀ ਪ੍ਰੀਵੇਸੀ ਪ੍ਰਥਾਵਾਂ ਤੇ ਨਿਯੰਤ੍ਰਣ ਜਾਂ ਦੀ ਜਾਂਚ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਪ੍ਰੀਵੇਸੀ ਪ੍ਰਥਾਵਾਂ ਵੱਖ ਹੋ ਸਕਦੀਆਂ ਹਨ। ਤੁਸੀਂ ਆਪਣੇ ਰਾਹੀਂ ਸਾਇਨ ਇੰਨ ਕੀਤੀ ਜਾਣ ਵਾਲੀ ਹਰੇਕ ਸਾਈਟ ਦੇ ਪ੍ਰੀਵੇਸੀ ਕਥਨ ਦੀ ਧਿਆਨ ਨਾਲ ਸਮੀਖਿਆ ਕਰੋ ਤਾਂ ਜੋ ਤੁਸੀਂ ਇਹ ਨਿਰਧਾਰਿਤ ਕਰ ਸਕੋ ਕਿ ਕਿਵੇਂ ਹਰ ਇੱਕ ਸਾਈਟ ਜਾਂ ਸੇਵਾ ਨੂੰ ਇਕੱਠੀ ਕੀਤੀ ਹੋਈ ਜਾਣਕਾਰੀ ਦੀ ਵਰਤੋ ਕਰਦੀ ਹੈ।
ਤੁਸੀਂ ਆਪਣੀ ਵਿਅਕਤੀਗਤ ਜਾਣਕਾਰੀ ਤੱਕ ਖਾਤੇ ਦੁਆਰਾ ਪਹੁੰਚ ਸਕਦੇ ਹੋ। ਜੇਕਰ ਤੁਹਾਡਾ Microsoft ਖਾਤਾ ਇੱਕ ਪ੍ਰਬੰਧਿਤ ਡੋਮੇਨ ਨਾਲ ਸੰਬੰਧਿਤ ਨਹੀਂ ਹੈ ਤਾਂ ਤੁਸੀਂ ਆਪਣਾ ਉਪਭੋਗਤਾ ਨਾਂ ਬਦਲ ਸਕਦੇ ਹੋ। ਤੁਸੀਂ ਆਪਣਾ ਪਾਸਵਰਡ, ਵਿਕਲਪਿਕ ਈਮੇਲ ਪਤਾ, ਫੋਨ ਨੰਬਰ, ਅਤੇ ਸਵਾਲ ਅਤੇ ਗੁਪਤ ਜਵਾਬ ਕਦੇ ਵੀ ਬਦਲ ਸਕਦੇ ਹੋ। ਤੁਸੀਂ ਖਾਤੇ ਵਿੱਚ ਜਾ ਕੇ ਅਤੇ ਫਿਰ ਆਪਣੇ ਖਾਤੇ ਨੂੰ ਬੰਦ ਕਰੋ ਤੇ ਕਲਿਕ ਕਰਕੇ ਆਪਣਾ Microsoft ਖਾਤਾ ਬੰਦ ਕਰ ਸਕਦੇ ਹੋ। ਜੇਕਰ ਤੁਹਾਡਾ ਖਾਤਾ, ਉੱਤੇ ਦੱਸੇ ਅਨੁਸਾਰ ਇੱਕ ਪ੍ਰਬੰਧਿਤ ਡੋਮੇਨ ਵਿੱਚ ਹੈ, ਤਾਂ ਤੁਹਾਡੇ ਖਾਤੇ ਨੂੰ ਬੰਦ ਕਰਨ ਲਈ ਇੱਕ ਖਾਸ ਪ੍ਰਕਿਰਿਆ ਹੋ ਸਕਦੀ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਸੀਂ MSN ਜਾਂ Windows Live ਉਪਭੋਗਤਾ ਹੋ, ਜੇਕਰ ਤੁਸੀਂ ਖਾਤੇ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਉਨ੍ਹਾਂ ਸਾਈਟਾ ਲਈ ਖਾਤੇ ਨੂੰ ਮੁੜ ਨਿਰਦੇਸ਼ਤ ਕੀਤਾ ਜਾ ਸਕਦਾ ਹੈ।
Microsoft ਖਾਤੇ ਬਾਰੇ ਵਧੇਰੀ ਜਾਣਕਾਰੀ Microsoft ਖਾਤੇ ਦੀ ਵੇਬ ਸਾਈਟ ਤੇ ਉਪਲੱਬਧ ਹੈ।
ਇਸ ਬਾਰੇ ਹੋਰ ਸਿੱਖੋ।
ਹੇਠਾਂ ਤੁਸੀ ਹੋਰ ਗੋਪਨੀਯ ਜਾਣਕਾਰੀ ਮਿਲੇਗੀ ਜਿਸਨੂੰ ਤੁਸੀਂ ਮਹੱਤਵਪੂਰਣ ਮੰਨ ਸਕਦੇ ਹੋ (ਜਾਂ ਨਹੀਂ ਮੰਨ ਸਕਦੇ ਹੋ)। ਇਸ ਵਿਚੋਂ ਬਹੁਤੇਰੀ ਆਮ ਪ੍ਰਥਾਵਾਂ ਨੂੰ ਵੇਰਵਿਤ ਕਰਦੀਆਂ ਹਨ ਜਿਸ ਬਾਰੇ ਅਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਪਰ ਇਹ ਜ਼ਰੂਰੀ ਨਹੀਂ ਕਿ ਸਾਡੇ ਹਰ ਇੱਕ ਪ੍ਰੀਵੇਸੀ ਸਟੇਟਮੈਂਟਾਂ ਵਿੱਚ ਇਹ ਦਰਸ਼ਾਇਆ ਗਿਆ ਹੋਵੇ। ਅਤੇ ਇਸ ਵਿੱਚੋਂ ਕੁੱਝ ਸਪੱਸ਼ਟ ਗੱਲ੍ਹਾਂ ਬਾਰੇ ਦੱਸਣਾ ਹੈ ( ਉਦਾਹਰਣ ਦੇ ਲਈ, ਅਸੀ ਜਾਣਕਾਰੀ ਦਾ ਖੁਲਾਸਾ ਕਰਦੇ ਹਾਂ ਜਦੋਂ ਇਹ ਕਨੂੰਨੀ ਤੌਰ ਤੇ ਜ਼ਰੂਰੀ ਹੋਵੇ), ਲੇਕਿਨ ਸਾਡੇ ਵਕੀਲਾਂ ਸਾਨੂੰ ਫਿਰ ਵੀ ਇਹ ਕਹਿਣ ਲਈ ਕਹਿੰਦੇ ਹਨ। ਕਿਰਪਾ ਕਰਕੇ ਧਿਆਨ ਵਿੱਚ ਰੱਖੋ ਕਿ ਇਹ ਜਾਣਕਾਰੀ ਸਾਡੀ ਪ੍ਰਥਾਵਾਂ ਦਾ ਇੱਕ ਸਮਪੂਰਣ ਵੇਰਵਾ ਨਹੀਂ ਹੈ - ਇਹ ਹਰ ਇੱਕ Microsoft ਉਤਪਾਦ ਅਤੇ ਸੇਵਾ ਜੋ ਤੁਸੀ ਵਰਤਦੇ ਹੋ, ਦੇ ਲਈ ਪ੍ਰੀਵੇਸੀ ਸਟੇਟਮੈਂਟਾਂ ਵਿੱਚ ਦਿੱਤੀ ਗਈ ਖਾਸ ਜਾਣਕਾਰੀ ਤੋਂ ਇਲਾਵਾ ਹੈ।
ਇਸ ਪੇਜ਼ 'ਤੇ:
ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਜਾਂ ਪ੍ਰਗਟ ਕਰਨਾ
ਜਿਹੜੇ ਉਤਪਾਦ ਜਾਂ ਸੇਵਾ ਦਾ ਤੁਸੀਂ ਉਪਯੋਗ ਕਰ ਰਹੇ ਹੋ, ਉਸ ਲਈ ਨਿਜਤਾ ਕਥਨ ਵਿੱਚ ਵਰਣਨ ਕੀਤੀ ਕਿਸੇ ਸਾਂਝ ਤੋਂ ਅਤਿਰਿਕਤ, Microsoft ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਜਾਂ ਪ੍ਰਗਟ ਕਰ ਸਕਦਾ ਹੈ:
ਅਸੀ ਵਿਅਕਤੀਗਤ ਜਾਣਕਾਰੀ, ਸੰਚਾਰ ਦੀ ਸਮਗਰੀ ਸਹਿਤ, ਨੂੰ ਸਾਂਝਾ ਜਾਂ ਖੁਲਾਸਾ ਕਰ ਸਕਦੇ ਹਾਂ:
ਕਿਰਪਾ ਕਰਕੇ ਧਿਆਨ ਦਿਓ ਕਿ ਸਾਡੀਆਂ ਸਾਈਟਾਂ ਤੇ ਤੀਜੇ ਪੱਖ ਦੀ ਸਾਈਟਾਂ ਲਈ ਲਿੰਕ ਸ਼ਾਮਿਲ ਹੋ ਸੱਕਦੇ ਹਨ ਜਿਸਦੀ ਪ੍ਰੀਵੇਸੀ ਪ੍ਰਥਾਵਾਂ Microsoft ਤੋਂ ਵੱਖ ਹੋ ਸਕਦੀਆਂ ਹਨ। ਜੇਕਰ ਤੁਸੀ ਉਨ੍ਹਾਂ ਸਾਈਟ ਵਿੱਚੋਂ ਕਿਸੇ ਤੇ ਵੀ ਵਿਅਕਤੀਗਤ ਜਾਣਕਾਰੀ ਦਿੰਦੇ ਹੋ ਤਾਂ ਤੁਹਾਡੀ ਜਾਣਕਾਰੀ ਉਨ੍ਹਾਂ ਸਾਈਟ ਦੇ ਪ੍ਰੀਵੇਸੀ ਕਥਨਾਂ ਰਾਹੀਂ ਨਿਯੰਤ੍ਰਿਤ ਕੀਤੀ ਜਾਂਦੀ ਹੈ। ਅਸੀ ਤੁਹਾਨੂੰ ਕਿਸੇ ਵੀ ਸਾਈਟ ਤੇ ਜਾਂ ਕੇ ਪ੍ਰੀਵੇਸੀ ਕਥਨ ਦੀ ਸਾਮੀਖਿਾਅ ਕਰਣ ਲਈ ਪ੍ਰੋਤਸਾਹਿਤ ਕਰਦੇ ਹਾਂ।
ਵਿਅਕਤੀਗਤ ਜਾਣਕਾਰੀ ਦੀ ਸੁਰੱਖਿਆ ਨੂੰ ਬਚਾਉਣਾ
Microsoft ਤੁਹਾਡੀ ਵਿਅਕਤੀਗਤ ਜਾਣਕਾਰੀ ਦੀ ਸੁਰੱਖਿਆ ਬਚਾਉਣ ਲਈ ਬਚਨਬੱਧ ਹੈ। ਅਸੀ ਤੁਹਾਡੀ ਵਿਅਕਤੀਗਤ ਜਾਣਕਾਰੀ ਤੱਕ ਗੈਰਕਨੂੰਨੀ ਪਹੁੰਚ ਨੂੰ ਰੋਕਣ, ਵਰਤੋਂ ਜਾਂ ਪ੍ਰਗਟੀਕਰਣ ਤੋਂ ਬਚਾਉਣ ਲਈ ਕਈ ਸੁਰੱਖਿਆ ਤਕਨੀਕਾਂ ਅਤੇ ਪ੍ਰਕਿਰਿਆਵਾਂ ਦੀ ਵਰਤੋਂ ਕਰਦੇ ਹਾਂ। ਉਦਾਹਰਣ ਲਈ, ਅਸੀ ਤੁਹਾਡੇ ਰਾਹੀਂ ਦਿੱਤੀ ਗਈ ਵਿਅਕਤੀਗਤ ਜਾਣਕਾਰੀ ਨੂੰ ਕੰਪਿਊਟਰ ਸਿਸਟਮਾਂ ਤੇ ਸਟੋਰ ਕਰਦੇ ਹਾਂ ਜਿਨ੍ਹਾਂ ਤੱਕ ਸੀਮਿਤ ਪਹੁੰਚ ਹੈ ਅਤੇ ਉਹ ਨਿਯੰਤ੍ਰਿਤ ਥਾਵਾਂ ਤੇ ਰੱਖੇ ਜਾਂਦੇ ਹਨ। ਜਦੋਂ ਅਸੀ ਇੰਟਰਨੇਟ ਤੇ ਬਹੁਤ ਜ਼ਿਆਦਾ ਗੁਪਤ ਜਾਣਕਾਰੀ (ਜਿਵੇਂ ਕ੍ਰੇਡਿਟ ਕਾਰਡ ਨੰਬਰ ਜਾਂ ਪਾਸਵਰਡ) ਸੰਚਾਰਿਤ ਕਰਦੇ ਹਾਂ ਤਾਂ ਅਸੀਂ ਇਸ ਨੂੰ ਸੰਕੇਤਕ Secure Socket Layer (SSL) ਦੀ ਵਰਤੋਂ ਦੇ ਮਾਧਿਅਮ ਨਾਲ ਸੁਰੱਖਿਅਤ ਕਰਦੇ ਹਾਂ।
ਜੇਕਰ ਕੋਈ ਪਾਸਵਰਡ ਤੁਹਾਡੇ ਖਾਤੀਆਂ ਅਤੇ ਵਿਅਕਤੀਗਤ ਜਾਣਕਾਰੀ ਦੀ ਸੁਰੱਖਿਆ ਦੀ ਮਦਦ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਆਪਣੇ ਪਾਸਵਰਡ ਨੂੰ ਗੁਪਤ ਰੱਖਣ ਦੀ ਜ਼ਿੰਮੇਦਾਰੀ ਤੁਹਾਡੀ ਹੈ। ਇਸ ਨੂੰ ਸਾਂਝਾ ਨਾ ਕਰੋ। ਜੇਕਰ ਤੁਸੀ ਇੱਕ ਕੰਪਿਊਟਰ ਸਾਂਝਾ ਕਰਦੇ ਹੋ ਤਾਂ ਤੁਹਾਨੂੰ ਹਮੇਸ਼ਾ ਕਿਸੇ ਸਾਇਟ ਜਾਂ ਸੇਵਾ ਦੀ ਵਰਤੋਂ ਤੋਂ ਬਾਅਦ ਆਪਣੀ ਜਾਣਕਾਰੀ ਦੀ ਦੂਜੇ ਉਪਭੋਗਤਾਵਾਂ ਰਾਹੀਂ ਵਰਤੋ ਤੋਂ ਬਚਾਉਣ ਲਈ ਸਾਈਨ ਆਉਟ ਕਰਨਾ ਚਾਹੀਦਾ ਹੈ।
ਜਾਣਕਾਰੀ ਕਿੱਥੇ ਸਟੋਰ ਅਤੇ ਪ੍ਰੋਸੈਸ ਹੁੰਦੀ ਹੈ
Microsoft ਸਾਈਟਾਂ ਅਤੇ ਸੇਵਾਵਾਂ ਉੱਤੇ ਸਟੋਰ ਕੀਤੀ ਵਿਅਕਤੀਗਤ ਜਾਣਕਾਰੀ ਨੂੰ ਯੂਨਾਈਟਿਡ ਸਟੇਟਸ ਜਾਂ ਕਿਸੇ ਹੋਰ ਦੇਸ਼ ਵਿੱਚ ਸਟੋਰ ਅਤੇ ਪ੍ਰੋਸੈਸ ਕੀਤਾ ਜਾ ਸਕਦਾ ਹੈ ਜਿੱਥੇ Microsoft ਜਾਂ ਇਸ ਦੀਆਂ ਸਾਥੀ ਕੰਪਨੀਆਂ, ਸਹਾਇਕ ਕੰਪਨੀਆਂ ਜਾਂ ਸੇਵਾ ਪ੍ਰਦਾਤਾ ਸੁਵਿਧਾਵਾਂ ਨੂੰ ਕਾਇਮ ਰੱਖਦੇ ਹਨ। Microsoft, ਯੂਰੋਪਿਯਾਈ ਸੰਘ, ਯੂਰੋਪਿਯਾਈ ਆਰਥਕ ਖੇਤਰ ਅਤੇ ਸਵਿਟਜ਼ਰਲੈਂਡ ਤੋਂ ਡੇਟਾ ਦੇ ਇਕੱਤਰੀਕਰਣ, ਵਰਤੋਂ ਅਤੇ ਧਾਰਨਾ ਦੇ ਸੰਬੰਧ ਵਿੱਚ ਅਮਰੀਕੀ ਵਪਾਰ ਮਹਿਕਮੇ ਵਲੋਂ ਨਿਰਧਾਰਤ ਸੇਫ ਹਾਰਬਰ ਫ਼੍ਰੇਮਵਰਕ ਦੀ ਪਾਲਣਾ ਕਰਦਾ ਹੈ। ਸੇਫ ਹਾਰਬਰ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ, ਅਤੇ ਸਾਡਾ ਪੰਜੀਕਰਣ ਦੇਖਣ ਲਈ, ਕਿਰਪਾ ਕਰਕੇ ਵਿਜ਼ਿਟ ਕਰੋ http://www.export.gov/safeharbor/.
ਸੇਫ ਹਾਰਬਰ ਪ੍ਰੋਗਰਾਮ ਵਿੱਚ Microsoft ਦੀ ਭਾਗੀਦਾਰੀ ਦੇ ਤੌਰ ਤੇ, ਅਸੀਂ ਆਪਣੀਆਂ ਪਾਲਿਸੀਆਂ ਅਤੇ ਅਭਿਆਸਾਂ ਦੇ ਸਬੰਧ ਵਿੱਚ ਸਾਡੇ ਨਾਲ ਹੋਏ ਤੁਹਾਡੇ ਝਗੜਿਆਂ ਨੂੰ ਸੁਲਝਾਉਣ ਵਾਸਤੇ TRUSTe, ਇਕ ਸੁਤੰਤਰ ਤੀਜੀ ਪਾਰਟੀ ਦਾ ਉਪਯੋਗ ਕਰਦੇ ਹਾਂ। ਜੇ ਤੁਸੀਂ TRUSTe ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਤੇ ਵਿਜ਼ਿਟ ਕਰੋ। https://feedback-form.truste.com/watchdog/request.
Microsoft ਤੁਹਾਡੀ ਵਿਅਕਤੀਗਤ ਜਾਣਕਾਰੀ ਕਈ ਕਾਰਨਾਂ ਕਰਕੇ ਬਣਾਏ ਰੱਖਦਾ ਹੈ ਜਿਵੇਂ ਆਪਣੇ ਕਨੂੰਨੀ ਦਾਇਤਵਾਂ, ਵਿਵਾਦਾਂ ਨੂੰ ਸੁਲਝਾਉਣ, ਸਾਡੇ ਸਮਝੌਤੀਆਂ ਨੂੰ ਲਾਗੂ ਕਰਨ, ਅਤੇ ਜਿੰਨੀ ਦੇਰ ਤੱਕ ਸੇਵਾਵਾਂ ਪ੍ਰਦਾਨ ਲਈ ਜ਼ਰੂਰੀ ਹੋ ਸਕਦਾ ਹੈ। ਇਸ ਬਾਰੇ ਜਾਣਨ ਲਈ ਕਿ ਆਪਣੀ ਨਿਜੀ ਜਾਣਕਾਰੀ ਦੀ ਪਹੁੰਚ ਕਿਵੇਂ ਕਰਨੀ ਹੈ, ਵਿਜ਼ਿਟ ਕਰੋ ਤੁਹਾਡੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨਾ।
ਸਾਡੇ ਨਿਜਤਾ ਕਥਨਾਂ ਵਿੱਚ ਬਦਲਾਵ
ਅਸੀਂ ਗ੍ਰਾਹਕ ਦੀ ਫੀਡਬੈਕ ਅਤੇ ਸਾਡੀਆਂ ਸੇਵਾਵਾਂ ਵਿੱਚ ਬਦਲਾਵਾਂ ਨੂੰ ਦਰਸਾਉਣ ਲਈ ਸਾਡੇ ਨਿਜਤਾ ਕਥਨਾਂ ਨੂੰ ਕਦੇ-ਕਦਾਈਂ ਅਪਡੇਟ ਕਰਾਂਗੇ। ਜਦੋਂ ਅਸੀ ਕਥਨ ਵਿੱਚ ਕੋਈ ਤਬਦੀਲੀ ਪੋਸਟ ਕਰਦੇ ਹਾਂ ਤਾਂ ਅਸੀ ਕਥਨ ਦੇ ਸਿਖਰ ਤੇ ਅੰਤਮ ਸੁਧਾਰ ਦੀ ਤਾਰੀਖ਼ ਸੰਸ਼ੋਧਿਤ ਕਰਾਂਗੇ। ਜੇਕਰ ਉਸ ਬਿਆਨ ਦੀ ਸਮਗਰੀ ਜਾਂ ਕਿਵੇਂ Microsoft ਤੁਹਾਡੀ ਵਿਅਕਤੀਗਤ ਜਾਣਕਾਰੀ ਦੀ ਵਰਤੋ ਕਰਦਾ ਹੈ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਅਸੀਂ ਤੁਹਾਨੂੰ ਖਾਸ ਤੌਰ ਤੇ ਇਸ ਤਰ੍ਹਾਂ ਦੇ ਬਦਲਾਵਾਂ ਦਾ ਉਨ੍ਹਾਂ ਦੇ ਪਰਭਾਵ ਵਿੱਚ ਆਉਣ ਤੋਂ ਪਹਿਲਾਂ ਜਾਂ ਤੁਹਾਨੂੰ ਸਿੱਧੇ ਸੂਚਨਾ ਭੇਜਕੇ ਇੱਕ ਨੋਟਿਸ ਪੋਸਟ ਕਰਾਂਗੇ। ਅਸੀ ਤੁਹਾਨੂੰ ਸਮੇਂ-ਸਮੇਂ ਤੇ ਉਤਪਾਦਾਂ ਅਤੇ ਸੇਵਾਵਾਂ ਦੀ ਪ੍ਰੀਵੇਸੀ ਕਥਨ ਦੀ ਸਮੀਖਿਆ ਕਰਣ ਲਈ ਪ੍ਰੋਤਸਾਹਿਤ ਕਰਦੇ ਹਾਂ ਤਾਂ ਜੋ ਤੁਸੀਂ ਸਿੱਖ ਸਕੋ ਕਿ Microsoft ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰਦਾ ਹੈ।
ਸਾਨੂੰ ਕਿਵੇਂ ਸੰਪਰਕ ਕਰੋ
Microsoft Privacy, Microsoft Corporation, One Microsoft Way, Redmond, Washington 98052 USA
ਆਪਣੇ ਦੇਸ਼ ਜਾਂ ਖੇਤਰ ਵਿੱਚਲੀ Microsoft ਦੀ ਸਹਾਇਕ ਕੰਪਨੀ ਲੱਭਣ ਲਈ, http://www.microsoft.com/worldwide/।
FTC ਗੋਪਨੀਯ ਪਹਿਲਾਂ
ਘਰ ਤੇ ਸੁਰੱਖਿਆ
Trustworthy Computing